ਬੋਸਟਨ ਵਿਚ ਇਕ ਟਰੱਕ ਬੇਕਾਬੂ ਹੋ ਕੇ ਸੜਕ ਦੇ ਇਕ ਪਾਸੇ ਟਕਰਾਇਆ, 6 ਵਿਅਕਤੀਜ਼ਖਮੀ, ਡਰਾਈਵਰ ਦੀ ਹਾਲਤ ਗੰਭੀਰ

In ਅਮਰੀਕਾ
April 03, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਬੋਸਟਨ ਵਿਚ ਇਕ ਟਰੱਕ ਬੇਕਾਬੂ ਹੋ ਕੇ ਸੜਕ ਦੇ ਇਕ ਪਾਸੇ ਟਕਰਾ ਗਿਆ। ਇਸ ਘਟਨਾ ਵਿਚ 6 ਵਿਅਕਤੀ ਜ਼ਖਮੀ ਹੋਏ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਇਹ ਬਹੁਤ ਦੁੱਖਦਾਈ ਘਟਨਾ ਹੈ। ਸੁਫੋਲ ਕਾਊਂਟੀ ਡਿਸਟ੍ਰਿਕਟ ਅਟਾਰਨੀ ਕੈਵਿਨ ਹੇਅਡਨ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਅਨੁਸਾਰ ਇਹ ਜਾਣਬੁਝਕੇ ਕੀਤਾ ਗਿਆ ਹਾਦਸਾ ਨਹੀਂ ਹੈ ਤੇ ਇਹ ਅਚਾਨਕ ਵਾਪਰੀ ਘਟਨਾ ਹੈ। ਬੋਸਟਨ ਪੁਲਿਸ ਕਮਿਸ਼ਨਰ ਮਾਈਕਲ ਕਾਕਸ ਅਨੁਸਾਰ 4 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਨਾਂ ਵਿਚੋਂ ਡਰਾਈਵਰ ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀ ਸਾਰੇ ਸਥਿੱਰ ਹਾਲਤ ਵਿਚ ਹਨ। ਦੋ ਮਾਮੂਲੀ ਜ਼ਖਮੀ ਸਨ ਜਿਨਾਂ ਨੇ ਮੌਕੇ ਉਪਰ ਡਾਕਟਰੀ ਸਹਾਇਤਾ ਲੈਣ ਤੋਂ ਨਾਂਹ ਕਰ ਦਿੱਤੀ। ਪੁਲਿਸ ਅਨੁਸਾਰ ਇਹ ਹਾਦਸਾ ਦੁਪਹਿਰ ਬਾਅਦ 12.48 ਵਜੇ ਹੋਇਆ ਤੇ ਮੌਕੇ ਉਪਰ ਪੁੱਜੇ ਬੋਸਟਨ ਫਾਇਰ ਡਿਪਾਰਟਮੈਂਟ ਐਂਡ ਮੈਡੀਕਲ ਸਰਵਿਸਜ ਦੇ ਮੁਲਾਜ਼ਮਾਂ ਨੇ ਰਾਹਤ ਕਾਰਜਾਂ ਵਿਚ ਮੱਦਦ ਕੀਤੀ।

Loading