ਸੈਕਰਾਮੈਂਟੋ/ ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਗਵਰਨਰ ਗੈਵਿਨ ਨਿਊਸੋਮ ਦੁਆਰਾ ਭਾਰਤੀ ਮੂਲ ਦੀ ਮਾਨਵੀ ਅਧਿਕਾਰਾਂ ਬਾਰੇ ਵਕੀਲ ਮੰਜੂਸ਼ਾ ਪੀ ਕੁਲਕਰਨੀ ਨੂੰ ਏਸ਼ੀਅਨ ਤੇ ਪੈਸੀਫਿਕ ਆਈਸਲੈਂਡਰ ਅਮਰੀਕੀ ਮਾਮਲਿਆਂ ਬਾਰੇ ਕੈਲੀਫੋਰਨੀਆ ਕਮਿਸ਼ਨ (ਏ. ਏ. ਪੀ. ਆਈ.) ਵਿੱਚ ਨਿਯੁਕਤ ਕੀਤਾ ਗਿਆ ਹੈ। ਕਮਿਸ਼ਨ ਵਿੱਚ ਸੇਵਾਵਾਂ ਬਦਲੇ ਉਨ੍ਹਾਂ ਨੂੰ ਕੋਈ ਆਰਥਿਕ ਲਾਭ ਨਹੀਂ ਮਿਲੇਗਾ ਤੇ ਇਸ ਵਾਸਤੇ ਸੈਨਟ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਕੁਲਕਰਨੀ ਕਈ ਸੰਸਥਾਵਾਂ ਵਿੱਚ ਅਹਿਮ ਅਹੁੱਦਿਆਂ ’ਤੇ ਕੰਮ ਕਰ ਚੁੱਕੀ ਹੈ। ਇਸ ਸਮੇਂ ਉਹ ਏ ਏ ਪੀ ਆਈ ਇਕੂਇਟੀ ਅਲਾਇੰਸ ਜੋ 40 ਭਾਈਚਾਰਿਆਂ ਤੋਂ ਵਧ ਦਾ ਸੰਗਠਨ ਹੈ, ਵਿੱਚ ਕਾਰਜਕਾਰੀ ਡਾਇਰੈਕਟਰ ਵਜੋਂ ਸੇਵਾਵਾਂ ਦੇ ਰਹੀ ਹੈ।
![]()
