ਭਾਰਤੀ ਮੂਲ ਦੀ ਗਾਜ਼ਲਾ ਹਾਸ਼ਮੀ ਨੇ ਲੈਫ਼ਟੀਨੈਂਟ ਗਵਰਨਰ ਦੀ ਨਾਮਜ਼ਦਗੀ ਚੋਣ ਜਿੱਤੀ

In ਅਮਰੀਕਾ
June 21, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਭਾਰਤੀ ਮੂਲ ਦੀ ਸਟੇਟ ਸੈਨਟ ਮੈਂਬਰ ਗਾਜ਼ਲਾ ਹਾਸ਼ਮੀ ਨੇ ਰਿਚਮੰਡ, ਵਰਜੀਨੀਆ ਦੇ ਲੈਫ਼ਟੀਨੈਂਟ ਗਵਰਨਰ ਵਜੋਂ ਡੈਮੋਕਰੈਟਿਕ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਜਿੱਤ ਲਈ ਹੈ। 60 ਸਾਲਾ ਵਿਧਾਇਕਾ ਪਹਿਲੀ ਸਾਊਥ ਏਸ਼ੀਅਨ ਮੁਸਲਮਾਨ ਔਰਤ ਹੈ ਜੋ ਲੈਫ਼ਟੀਨੈਂਟ ਗਵਰਨਰ ਦੇ ਅਹੁਦੇ ਲਈ ਨਾਮਜ਼ਦ ਹੋਈ ਹੈ। ਉਹ 2019 ਵਿੱਚ ਵਿਰਜੀਨੀਆ ਦੀ ਸੈਨੇਟ ਲਈ ਚੁਣੀ ਗਈ ਸੀ। ਹਾਸ਼ਮੀ ਇੱਕ ਸਾਬਕਾ ਪ੍ਰੋਫ਼ੈਸਰ ਹੈ ਤੇ ਵਿਰਜੀਨੀਆ ਦੀ ਰਾਜਨੀਤੀ ਵਿੱਚ ਉਸ ਦੀ ਖਾਸ ਜਗ੍ਹਾ ਹੈ। ਹਾਸ਼ਮੀ ਭਾਰਤ ਵਿੱਚ ਪੈਦਾ ਹੋਈ ਸੀ ਤੇ ਉਹ 4 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਨਾਲ ਅਮਰੀਕਾ ਆਈ ਸੀ। ਹਾਸ਼ਮੀ ਨੇ 131000 ਵੋਟਾਂ ਲੈ ਕੇ ਸਾਬਕਾ ਰਿਚਮੰਡ ਮੇਅਰ ਲੀਵਰ ਸਟੋਨੀ ਨੂੰ ਹਰਾਇਆ ਜਿਸ ਨੂੰ 128000 ਤੋਂ ਵਧ ਵੋਟਾਂ ਮਿਲੀਆਂ।

Loading