ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਮੇਅਰ ਜ਼ੋਹਰਨ ਮਮਦਾਨੀ ਨੇ ਨਿਊ ਯਾਰਕ ਦੀਆਂ ਪ੍ਰਮੁੱਖ ਏਜੰਸੀਆਂ ਦੀਆਂ ਸੇਵਾਵਾਂ ਵਿੱਚ ਸੁਧਾਰ ਦੀ ਕੋਸ਼ਿਸ਼ ਵਜੋਂ ਕਈ ਨਿਯੁਕਤੀਆਂ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਅਹਿਮ ਨਿਯੁਕਤੀ ਭਾਰਤੀ ਮੂਲ ਦੀ ਨਿਸ਼ਾ ਅਗਰਵਾਲ ਦੀ ਹੋਈ ਹੈ। ਨਿਸ਼ਾ ਅਗਰਵਾਲ ਨੂੰ ਅੰਗਹੀਣਾਂ ਲਈ ਮੇਅਰ ਦੇ ਦਫ਼ਤਰ ਦੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਮੇਅਰ ਨੇ ਕਿਹਾ ਹੈ ਕਿ ਅਗਰਵਾਲ ਦਾ ਤਜ਼ਰਬਾ ਹਾਊਸਿੰਗ, ਸਿਹਤ ਸੰਭਾਲ, ਸਿੱਖਿਆ ਤੇ ਹੋਰ ਜਰੂਰੀ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਕੰਮ ਆਵੇਗਾ।
ਅਗਰਵਾਲ ਪਾਲਸੀ ਐਂਡ ਕਮਿਊਨੀਕੇਸ਼ਨਜ ਦੇ ਡਾਇਰੈਕਟਰ ਸਮੇਤ ਹੋਰ ਕਈ ਅਹਿਮ ਅਹੁੱਦਿਆਂ ’ਤੇ ਕੰਮ ਕਰ ਚੁੱਕੀ ਹੈ। ਉਸ ਨੇ ਮੇਅਰ ਦੇ ਦਫ਼ਤਰ ਵਿੱਚ ਪ੍ਰਵਾਸੀ ਮਾਮਲਿਆਂ ’ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
![]()
