ਭਾਰਤੀ ਮੂਲ ਦੀ ਸ਼ਰੀਨਾ ਕੁਰਾਨੀ ਬੈਂਕ ਵਿਚ ਡਿਪਟੀ ਡਾਇਰੈਕਟਰ ਨਿਯੁਕਤ

In ਅਮਰੀਕਾ
April 03, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਇਨਫਰਾਸਟਰਕਚਰ ਐਂਡ ਇਕਨਾਮਿਕ ਡਿਵੈਲਪਮੈਂਟ ਬੈਂਕ (ਆਈ ਬੈਂਕ) ਵੱਲੋਂ ਭਾਰਤੀ ਮੂਲ ਦੀ ਸ਼ਰੀਨਾ ਕੁਰਾਨੀ ਨੂੰ ਡਿਪਟੀ ਡਾਇਰੈਕਟਰ ਵੈਨਚਰ ਕੈਪੀਟਲ ਨਿਯੁਕਤ ਕੀਤਾ ਗਿਆ ਹੈ। ਕੁਰਾਨੀ ਨਵੇਂ ਪ੍ਰਾਜੈਕਟਾਂ ਜਾਂ ਸਥਾਪਿਤ ਪ੍ਰਾਜੈਕਟਾਂ ਵਿਚ ਨਿਵੇਸ਼ ਸਬੰਧੀ ਕੋਸ਼ਿਸ਼ਾਂ ਦੀ ਅਗਵਾਈ ਕਰੇਗੀ। ਕੁਰਾਨੀ 2023 ਤੋਂ ਬੈਂਕ ਵਿਚ ਨਿਵੇਸ਼ ਮਾਹਿਰ ਵਜੋਂ ਪ੍ਰਮੁੱਖ ਭੂਮਿਕਾ ਨਿਭਾਉਂਦੀ ਆ ਰਹੀ ਹੈ। ਬੈਂਕ ਵਿਚ ਆਪਣੀ ਨਵੀਂ ਨਿਯੁਕਤੀ ਬਾਰੇ ਉਨਾਂ ਕਿਹਾ ਕਿ ਮੈ ਆਪਣੀ ਨਵੀਂ ਭੂਮਿਕਾ ਤੇ ਉਦਮੀਆਂ ਦੀਆਂ ਨਿਵੇਸ਼ ਲੋੜਾਂ ਦੀ ਪੂਰਤੀ ਲਈ ਕੰਮ ਕਰਨ ਵਾਸਤੇ ਤਿਆਰ ਹਾਂ। ਮੈ ਟਿਕਾਊ ਆਰਥਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਸਤੇ ਕੰਮ ਕਰਾਂਗੀ। 2022 ਵਿਚ ਕੁਰਾਨੀ ਨੇ ਰਾਜਨੀਤੀ ਵਿਚ ਵੀ ਕਿਸਮਤ ਅਜਮਾਉਣ ਦਾ ਯਤਨ ਕੀਤਾ ਸੀ ਪਰੰਤੂ ਉਹ ਕੈਲੀਫੋਰਨੀਆ ਦੇ 41 ਵੇਂ ਕਾਂਗਰਸ ਡਿਸਟ੍ਰਿਕਟ ਤੋਂ ਮੁੱਢਲੀ ਚੋਣ ਹਾਰ ਗਈ ਸੀ।

Loading