ਭਾਰਤੀ ਮੂਲ ਦੇ ਅਮਰੀਕੀ ਮਾਲਕ ਵਿਰੁੱਧ ਭਾਰਤੀ ਇੰਜੀਨੀਅਰ ਵੱਲੋਂ ਪਟੀਸ਼ਨ

In ਅਮਰੀਕਾ
November 14, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸੈਨਹੋਜੇ ਵਿੱਚ ਇੱਕ ਭਾਰਤੀ ਸਾਫ਼ਟ ਵੇਅਰ ਇੰਜੀਨੀਅਰ ਨੇ ਭਾਰਤੀ ਮੂਲ ਦੇ ਅਮਰੀਕੀ ਮਾਲਕ ਵਿਰੁੱਧ ਦਾਇਰ ਪਟੀਸ਼ਨ ਵਿੱਚ ਐਚ 1 ਬੀ ਵੀਜ਼ਾ ਪ੍ਰਗਰਾਮ ਤਹਿਤ ਸ਼ੋਸ਼ਣ ਤੇ ਜਾਤੀ ਅਧਾਰਤ ਭੇਦਭਾਵ ਕਰਨ ਦੇ ਦੋਸ਼ ਲਾਏ ਹਨ। ਐਚ 1 ਬੀ ਵੀਜ਼ਾ ਵਰਕਰ ਅਮਰੂਤੇਸ਼ ਵਲਭਾਨੇਨੀ ਦੁਆਰਾ ਸਿਰੀ ਸਾਫ਼ਟਵੇਅਰ ਸੋਲੂਸ਼ਨਜ ਤੇ ਇਸ ਦੇ ਮਾਲਕ ਪਵਨ ਟਾਟਾ ਵਿਰੁੱਧ ਦਾਇਰ ਪਟੀਸ਼ਨ ਵਿੱਚ ਬੰਧੂਆ ਮਜ਼ਦੂਰੀ, ਕਿਰਤੀਆਂ ਦੀ ਤਸਕਰੀ ਤੇ ਯੂ. ਐਸ. ਲੇਬਰ ਕਾਨੂੰਨਾਂ ਦੀ ਵਾਰ ਵਾਰ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ। ਪਟੀਸ਼ਨਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਘੱਟ ਅਦਾਇਗੀ ਕੀਤੀ ਗਈ ਤੇ ਕੰਪਨੀ ਗਰੀਨ ਕਾਰਡ ਦਿਵਾਉਣ ਦੇ ਵਾਅਦੇ ਤੋਂ ਮੁੱਕਰ ਗਈ। ਉਸ ਨੂੰ ਇਮੀਗ੍ਰੇਸ਼ਨ ਸਟੇਟਸ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਕਈ ਮਹੀਨੇ ਆਪਣੀ ਹੀ ਤਨਖਾਹ ਕੰਪਨੀ ਨੂੰ ਦੇਣ ਲਈ ਮਜਬੂਰ ਕੀਤਾ ਗਿਆ।

Loading