ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊਯਾਰਕ ਯੁਨੀਵਰਸਿਟੀ ਨੇ ਭਾਰਤੀ ਮੂਲ ਦੇ ਭਾਰਤ ਐਨ ਆਨੰਦ ਨੂੰ
ਲਿਓਨਾਰਡ ਐਨ ਸਟਰਨ ਸਕੂਲ ਆਫ ਬਿਜ਼ਨਸ ਦਾ ਅਗਲਾ ਡੀਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਵੇਲੇ ਉਹ
ਹਾਵਰਡ ਯੁਨੀਵਰਸਿਟੀ ਵਿਚ ਉੱਪ ਪ੍ਰਧਾਨ ਤੇ ਹਾਵਰਡ ਬਿਜ਼ਨਸ ਸਕੂਲ ਵਿਚ ਪ੍ਰੋਫੈਸਰ ਹਨ। ਉਹ ਆਪਣਾ ਨਵਾਂ ਅਹੁੱਦਾ ਅਗਸਤ
2025 ਵਿਚ ਸੰਭਾਲਣਗੇ। ਯੁਨੀਵਰਸਿਟੀ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਆਨੰਦ ਨੂੰ ਡਿਜ਼ੀਟਲ ਤੇ
ਸਿੱਖਿਆ ਦੇ ਖੇਤਰ ਵਿਚ ਲੰਬਾ ਤਜ਼ਰਬਾ ਹੈ। ਉਨਾਂ ਨੇ ਕਈ ਪ੍ਰਮੁੱਖ ਅਹੁੱਦਿਆਂ ਉਪਰ ਕੰਮ ਕੀਤਾ ਹੈ। ਉਹ ਐਚ ਬੀ ਐਸ
ਆਨਲਾਈਨ ਦੇ ਸੀਨੀਅਰ ਐਸੋਸੀਏਟ ਡੀਨ ਰਹਿ ਚੁੱਕੇ ਹਨ ਜਿਥੇ ਉਨਾਂ ਨੇ ਆਨ ਲਾਈਨ ਬਿਜ਼ਨਸ ਸਿੱਖਿਆ ਦਾ ਨਵਾਂ ਰੂਪ ਜਾਰੀ
ਕਰਨ ਵਿਚ ਮੱਦਦ ਕੀਤੀ । ਉਨਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਸਿੱਖਿਆ ਪ੍ਰਤੀ ਪਹੁੰਚ ਨੂੰ ਨਵੀਂ ਦਿਸ਼ਾ ਦੇਣ ਵਿੱਚ ਪ੍ਰਮੁੱਖ ਭੂਮਿਕਾ
ਨਿਭਾਈ ਹੈ।