ਭਾਰਤੀ ਮੂਲ ਦੇ ਭਾਰਤ ਆਨੰਦ ਲਿਓਨਾਰਡ ਐਨ ਸਟਰਨ ਸਕੂਲ ਆਫ਼ ਬਿਜ਼ਨਸ ਦੇ ਡੀਨ ਨਿਯੁਕਤ

In ਅਮਰੀਕਾ
April 12, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਿਊਯਾਰਕ ਯੂਨੀਵਰਸਿਟੀ ਨੇ ਭਾਰਤੀ ਮੂਲ ਦੇ ਭਾਰਤ ਐਨ ਆਨੰਦ ਨੂੰ ਲਿਓਨਾਰਡ ਐਨ ਸਟਰਨ ਸਕੂਲ ਆਫ਼ ਬਿਜ਼ਨਸ ਦਾ ਅਗਲਾ ਡੀਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਵੇਲੇ ਉਹ ਹਾਵਰਡ ਯੂਨੀਵਰਸਿਟੀ ਵਿੱਚ ਉੱਪ ਪ੍ਰਧਾਨ ਤੇ ਹਾਵਰਡ ਬਿਜ਼ਨਸ ਸਕੂਲ ਵਿੱਚ ਪ੍ਰੋਫ਼ੈਸਰ ਹਨ। ਉਹ ਆਪਣਾ ਨਵਾਂ ਅਹੁਦਾ ਅਗਸਤ 2025 ਵਿੱਚ ਸੰਭਾਲਣਗੇ। ਯੂਨੀਵਰਸਿਟੀ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਨੰਦ ਨੂੰ ਡਿਜ਼ੀਟਲ ਤੇ ਸਿੱਖਿਆ ਦੇ ਖੇਤਰ ਵਿੱਚ ਲੰਬਾ ਤਜਰਬਾ ਹੈ। ਉਨ੍ਹਾਂ ਨੇ ਕਈ ਪ੍ਰਮੁੱਖ ਅਹੁਦਿਆਂ ਉਪਰ ਕੰਮ ਕੀਤਾ ਹੈ। ਉਹ ਐਚ ਬੀ ਐਸ ਆਨਲਾਈਨ ਦੇ ਸੀਨੀਅਰ ਐਸੋਸੀਏਟ ਡੀਨ ਰਹਿ ਚੁੱਕੇ ਹਨ ਜਿਥੇ ਉਨ੍ਹਾਂ ਨੇ ਆਨ ਲਾਈਨ ਬਿਜ਼ਨਸ ਸਿੱਖਿਆ ਦਾ ਨਵਾਂ ਰੂਪ ਜਾਰੀ ਕਰਨ ਵਿੱਚ ਮਦਦ ਕੀਤੀ । ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਸਿੱਖਿਆ ਪ੍ਰਤੀ ਪਹੁੰਚ ਨੂੰ ਨਵੀਂ ਦਿਸ਼ਾ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।

Loading