ਭਾਰਤੀ ਮੂਲ ਦੇ 5 ਵਿਅਕਤੀ ਮਨੁੱਖੀ ਤਸਕਰੀ ਤੇ ਇਮੀਗ੍ਰੇਸ਼ਨ ਫਰਾਡ ਦੇ ਦੋਸ਼ਾਂ ਤਹਿਤ ਗ੍ਰਿਫਤਾਰ

In ਅਮਰੀਕਾ
August 21, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਓਮਾਹਾ , ਨੇਬਰਸਕਾ ਵਿੱਚ ਫੈਡਰਲ, ਸਟੇਟ ਤੇ ਸਥਾਨਕ ਅਧਿਕਾਰੀਆਂ ਨੇ
ਮਨੁੱਖੀ ਤੇ ਡਰੱਗ ਤਸਕਰੀ ਅਤੇ ਇਮੀਗ੍ਰੇਸ਼ਨ ਫਰਾਡ ਦੋਸ਼ਾਂ ਤਹਿਤ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹ
ਇਹ ਗੈਰ ਕਾਨੂੰਨੀ ਕੰਮ ਅਨੇਕਾਂ ਹੋਟਲਾਂ ਦੀ ਮਿਲੀ ਭੁਗਤ ਨਾਲ ਕਰਦੇ ਸਨ। ਯੂ ਐਸ ਅਟਾਰਨੀ ਲੇਸਲੀ ਨੇ ਇੱਕ ਬਿਆਨ ਵਿੱਚ
ਕਿਹਾ ਹੈ ਕਿ ਗ੍ਰਿਫਤਾਰ ਵਿਅਕਤੀਆਂ ਵਿੱਚ ਕੇਂਨਤਾ ਕੁਮਾਰ ਚੌਧਰੀ ਵਾਸੀ ਐਲਕਹਾਰਨ (36),ਰਸ਼ਮੀ ਅਜੀਤ ਸਾਮਨੀ (42)
ਵਾਸੀ ਐਲਕਹਾਰਨ, ਅਮਿਤ ਪ੍ਰਾਹਲਾਦਭਾਈ ਚੌਧਰੀ (32) ਵਾਸੀ ਓਮਾਹਾ, ਅਮਿਤ ਬਾਬੂਭਾਈ ਚੌਧਰੀ (33) ਵਾਸੀ ਓਮਾਹਾ ਤੇ
ਮਹੇਸ਼ਕੁਮਾਰ ਚੌਧਰੀ (38) ਵਾਸੀ ਨਾਰਫੋਲਕ ਸ਼ਾਮਿਲ ਹਨ। ਇਨਾਂ ਸਾਰਿਆਂ ਉਪਰ ਦੋਸ਼ ਹੈ ਕਿ ਇਨਾਂ ਨੇ 12 ਸਾਲ ਤੋਂ ਘੱਟ ਉਮਰ
ਦੇ 10 ਬੱਚਿਆਂ ਤੇ 17 ਬਾਲਗਾਂ ਕੋਲੋਂ ਹੋਟਲਾਂ ਵਿੱਚ ਗੰਦੇ ਹਾਲਾਤ ਵਿੱਚ ਲੰਬਾ ਸਮਾਂ ਬਹੁਤ ਥੋੜੇ ਪੈਸ ਦੇ ਕੇ ਜਾਂ ਬਿਨਾਂ ਪੈਸੇ ਦਿੱਤੇ
ਕੰਮ ਕਰਵਾਇਆ। ਇਸਤਗਾਸਾ ਪੱਖ ਅਨੁਸਾਰ ਇਹ ਸਾਰੇ ਸੈਕਸ ਤਸਕਰੀ ਸਾਜਿਸ਼ ਵਿੱਚ ਵੀ ਸ਼ਾਮਿਲ ਹਨ। ਇਹ ਹਟੋਲ ਮੈਨਜਮੈਂਟ
ਦੀ ਮਿਲੀ ਭੁੱਗਤ ਨਾਲ ਬੱਚਿਆਂ ਤੇ ਬਾਲਗਾਂ ਦੋਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਹ ਲੋਕ ਹੋਟਲਾਂ ਨੂੰ ਡਰੱਗ ਤਸਕਰੀ ਲਈ ਹੱਬ
ਵਜੋਂ ਵਰਤਦੇ ਸਨ। ਇਸ ਤੋਂ ਇਲਾਵਾ ਇਹ ਲੋਕ ਇਮੀਗ੍ਰੇਸ਼ਨ ਫਰਾਡ ਸਕੀਮਾਂ ਵਿੱਚ ਸ਼ਾਮਿਲ ਸਨ। ਇਹ ਲੋਕ ਭਾਰਤ ਤੋਂ ਲੋਕਾਂ ਨੂੰ
ਗੈਰ ਕਾਨੂੰਨੀ ਢੰਗ – ਤਰੀਕੇ ਨਾਲ ਲਿਆਉਂਦੇ ਸਨ ਤੇ ਉਨਾਂ ਦੀ ਵਾਸ਼ਿਗਟਨ ਸਟੇਟ ਡਰਾਈਵਿੰਗ ਲਾਇਸੰਸ ਲੈਣ ਵਿੱਚ ਮੱਦਦ
ਕਰਦੇ ਸਨ।

Loading