ਭਾਰਤੀ ਵਿਦਿਆਰਥਣ ਮ੍ਰਿਤਕ ਹਾਲਤ ਵਿੱਚ ਮਿਲੀ

In ਅਮਰੀਕਾ
November 14, 2025

ਸੈਕਰਾਮੈਟੋ, ਕੈਲੀਫ਼ੋਰਨੀਆ /ਹੁਸਨ ਲੜੋਆ ਬੰਗਾ: ਆਸਟਿਨ, ਟੈਕਸਾਸ ਵਿੱਚ ਆਂਧਰਾ ਪ੍ਰਦੇਸ਼ ਤੋਂ ਇੱਕ 23 ਸਾਲਾ ਵਿਦਿਆਰਥਣ ਰਾਜਿਯਾਲਕਸ਼ਮੀ (ਰਜੀ) ਯਾਰਲਾਗੱਡਾ ਮ੍ਰਿਤਕ ਹਾਲਤ ਵਿੱਚ ਮਿਲੀ ਹੈ। ਉਸ ਨੇ ਹਾਲ ਹੀ ਵਿੱਚ ਟੈਕਸਾਸ ਏ. ਐਡ. ਐਮ.ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਸੀ। ਉਸ ਦੀ ਸੌਣ ਦੌਰਾਨ ਹੀ ਮੌਤ ਹੋ ਗਈ। ਸਵੇਰ ਵੇਲੇ ਜਦੋਂ ਉਹ ਨਾ ਉੱਠੀ ਤਾਂ ਉਸ ਦੇ ਦੋਸਤਾਂ ਨੇ ਵੇਖਿਆ ਕਿ ਉਹ ਮਰ ਚੁੱਕੀ ਹੈ। ਉਸ ਦੀ ਅਚਾਨਕ ਮੌਤ ਕਾਰਨ ਪਰਿਵਾਰ ਤੇ ਮਿੱਤਰ ਦੋਸਤ ਗਹਿਰੇ ਸਦਮੇ ਵਿੱਚ ਹਨ।
ਗਰੈਜੂਏਸ਼ਨ ਕਰਨ ਤੋਂ ਬਾਅਦ ਉਹ ਨੌਕਰੀ ਦੀ ਭਾਲ ਵਿੱਚ ਸੀ। ਰਜੀ ਨੂੰ ਮਰਨ ਤੋਂ ਪਹਿਲਾਂ ਦੋ ਤਿੰਨ ਦਿਨਾਂ ਤੋਂ ਖੰਘ ਸੀ ਤੇ ਛਾਤੀ ਵਿੱਚ ਦਰਦ ਸੀ। ਪੋਸਟ ਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਰਨ ਦਾ ਪਤਾ ਲੱਗੇਗਾ।

Loading