ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਦੀ

In ਮੁੱਖ ਖ਼ਬਰਾਂ
August 27, 2025

ਮੁੰਬਈ/ਏ.ਟੀ.ਨਿਊਜ਼: ਅਮਰੀਕਾ ਵੱਲੋਂ 25 ਫ਼ੀਸਦੀ ਵਾਧੂ ਟੈਰਿਫ਼ ਲਗਾਏ ਜਾਣ ਤੋਂ ਇੱਕ ਦਿਨ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਗਿਆ। ਬੀਐੱਸਈ ਸੈਂਸੈਕਸ 849.37 ਅੰਕ ਡਿੱਗ ਕੇ 80,786.54 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 255.70 ਅੰਕਾਂ ਦੇ ਨੁਕਸਾਨ ਨਾਲ 24,712.05 ’ਤੇ ਪਹੁੰਚ ਗਿਆ। ਮਾਹਿਰਾਂ ਮੁਤਾਬਕ ਟਰੰਪ ਵੱਲੋਂ ਫੈੱਡ ਗਵਰਨਰ ਨੂੰ ਲਾਂਭੇ ਕਰਨ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਰਜ ਕੀਤੀ ਗਈ ਹੈ।

Loading