ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ

In ਮੁੱਖ ਖ਼ਬਰਾਂ
October 08, 2024
ਨਵੀਂ ਦਿੱਲੀ, 8 ਅਕਤੂਬਰ: ਭਾਰਤ ਅਤੇ ਮਾਲਦੀਵ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸੋਮਵਾਰ ਨੂੰ ਕਰੰਸੀ ਅਦਲਾ-ਬਦਲੀ ਨੂੰ ਲੈ ਕੇ ਸਮਝੌਤਾ ਕੀਤਾ ਅਤੇ ਵਿੱਤੀ ਸੰਕਟ ਨਾਲ ਜੂਝ ਰਹੇ ਮਾਲਦੀਵ ’ਚ ਬੰਦਰਗਾਹਾਂ, ਸੜਕ ਨੈੱਟਵਰਕ, ਸਕੂਲ ਅਤੇ ਹਾਊਸਿੰਗ ਪ੍ਰਾਜੈਕਟ ’ਚ ਸਹਿਯੋਗ ਦੇਣ ’ਤੇ ਭਾਰਤ ਨੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਵਰਚੁਅਲੀ ਮਾਲਦੀਵ ’ਚ ਰੁਪੈ ਕਾਰਡ ਦਾ ਉਦਘਾਟਨ ਕੀਤਾ। ਕਰੰਸੀ ਅਦਲਾ-ਬਦਲੀ ਦੇ ਸਮਝੌਤੇ ਨਾਲ ਮਾਲਦੀਵ ਨੂੰ ਵਿਦੇਸ਼ੀ ਮੁਦਰਾ ਭੰਡਾਰ ਨਾਲ ਜੁੜੇ ਮੁੱਦਿਆਂ ਦੇ ਨਿਬੇੜੇ ’ਚ ਸਹਾਇਤਾ ਮਿਲੇਗੀ।

Loading