ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨਿਊਜ਼ੀਲੈਂਡ ਪੁੱਜੀ

In ਮੁੱਖ ਖ਼ਬਰਾਂ
August 08, 2024
ਵਲਿੰਗਟਨ, 8 ਅਗਸਤ(ਅੰਮ੍ਰਿਤਸਰ ਟਾਈਮਜ਼ ਬਿਊਰੋ): ਰਾਸ਼ਟਰਪਤੀ ਦਰੋਪਦੀ ਮੁਰਮੂ ਬੁੱਧਵਾਰ ਨੂੰ ਨਿਊਜ਼ੀਲੈਂਡ ਦੌਰੇ ’ਤੇ ਪੁੱਜ ਗਏ ਹਨੇ। ਇਸ ਦੌਰਾਨ ਵੀਰਵਾਰ ਨੂੰ ਉਨ੍ਹਾਂ ਵਲਿੰਗਟਨ ਦੇ ਰੇਲਵੇ ਸਟੇਸ਼ਨ ’ਤੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਫੁੱਲ ਭੇਂਟ ਕੀਤੇ। ਰਾਸ਼ਟਰਪਤੀ ਦਫਤਰ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੀ ਵਿਰਾਸਤ ਸਾਡੇ ਲਈ ਮਾਰਗਦਰਕ ਹੈ, ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਪ੍ਰੇਰਿਤ ਕਰਦੀਆਂ ਹਨ।ਇਸ ਦੌਰਾਨ ਰਾਸ਼ਟਪਰਤੀ ਨੇ ਫੁਕਿਆਹੁ ਕੌਮੀ ਯੁੱਧ ਸਮਾਰਕ ’ਤੇ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

Loading