ਭਾਰਤ ਨਾਲ ਗੱਲਬਾਤ ਰਾਹੀਂ ਸੁਲਝਾਏ ਜਾਣਗੇ ਸਰਹੱਦੀ ਵਿਵਾਦ : ਚੀਨ

In ਮੁੱਖ ਖ਼ਬਰਾਂ
March 28, 2025
ਪੇਈਚਿੰਗ/ਏ.ਟੀ.ਨਿਊਜ਼: ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਕਿਹਾ ਕਿ ਉਹ ਦ੍ਰਿੜ੍ਹ ਤੇ ਸਥਿਰ ਰੱਖਿਆ ਸਬੰਧਾਂ ਦੇ ਨਾਲ ਨਾਲ ਸਰਹੱਦੀ ਮਸਲਿਆਂ ਦੇ ਹੱਲ ਲਈ ਭਾਰਤੀ ਸੈਨਾ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ। ਚੀਨ ਦੇ ਕੌਮੀ ਰੱਖਿਆ ਬੁਲਾਰੇ ਸੀਨੀਅਰ ਕਰਨਲ ਵੂ ਕਿਆਨ ਨੇ ਇੱਥੇ ਪ੍ਰੈੱਸ ਵਾਰਤਾ ’ਚ ਪੂਰਬੀ ਲੱਦਾਖ ਨਾਲ ਲਗਦੀ ਅਸਲ ਕੰਟਰੋਲ ਰੇਖਾ ਤੋਂ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ, ‘ਚੀਨ ਦੀ ਸੈਨਾ ਸਰਹੱਦੀ ਮੁੱਦਿਆਂ ਬਾਰੇ ਨਿਰਪੱਖ ਤੇ ਨਿਆਂਪੂਰਨ ਹੱਲ ਲਾਗੂ ਕਰਨ ਲਈ ਆਪਣੇ ਭਾਰਤ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ।’ ਉਨ੍ਹਾਂ ਕਿਹਾ ਕਿ ਚੀਨੀ ਸੈਨਾ ਵੀ ‘ਡਰੈਗਨ (ਚੀਨ) ਤੇ ਹਾਥੀ (ਭਾਰਤ) ਵਿਚਾਲੇ ਸਹਿਯੋਗ ਤੇ ਫੌਜੀ ਸਬੰਧ ਮਜ਼ਬੂਤ ਬਣਾਉਣ ’ਚ ਯੋਗਦਾਨ ਪਾਉਣਾ ਚਾਹੇਗੀ।’

Loading