ਭਾਰਤ ਨੂੰ ਰੂਸ-ਚੀਨ ਬਲਾਕ ਵਿੱਚ ਧੱਕਣ ਲਈ ਟਰੰਪ ਜਿੰਮੇਵਾਰ: ਅਮਰੀਕੀ ਮੀਡੀਆ

In ਅਮਰੀਕਾ
September 05, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸ਼ੰਘਾਈ ਸਹਿਯੋਗ ਸੰਗਠਨ ਦੇ ਚੀਨ ਦੇ ਸ਼ਹਿਰ ਟਿਆਨਜਿਨ ਵਿੱਚ ਹੋਏ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਵਿਚਾਲੇ ਆਪਸੀ ਦੋਸਤੀ ਦੀਆਂ ਤਸਵੀਰਾਂ ਵਿਸ਼ਵ ਪੱਧਰ ’ਤੇ ਵਾਇਰਲ ਹੋਈਆਂ ਹਨ। ਅਮਰੀਕੀ ਮੀਡੀਆ ਨੇ ਇਨ੍ਹਾਂ ਤਸਵੀਰਾਂ ਬਾਰੇ ਕਿਹਾ ਹੈ ਕਿ ਅਮਰੀਕੀ ਚੌਧਰ ਵਿਰੁੱਧ ਤਿੱਕੜੀ ਦਾ ਇਹ ਪ੍ਰਦਰਸ਼ਨ ਗਿਣ ਮਿਥ ਕੇ ਕੀਤਾ ਗਿਆ ਹੈ ਤੇ ਇਸ ਵਾਸਤੇ ਅਮਰੀਕੀ ਰਾਸ਼ਟਰਪਤੀ ਦੀਆਂ ਹਮਲਾਵਰ ਵਪਾਰਕ ਨੀਤੀਆਂ ਜਿੰਮੇਵਾਰ ਹਨ। ਦੀ ਨਿਊਯਾਰਕ ਟਾਈਮਜ਼ ਵਰਗੀ ਪ੍ਰਮੁੱਖ ਅਖ਼ਬਾਰ ਨੇ ਕਿਹਾ ਹੈ ਕਿ 3 ਆਗੂਆਂ ਦੇ ਮੁਸਕਰਾਉਂਦੇ ਚਿਹਰੇ ਯੂ ਐਸ ਦੀ ਗਲੋਬਲ ਲੀਡਰਸ਼ਿਪ ਦਾ ਬਦਲ ਪੇਸ਼ ਕਰ ਰਹੇ ਹਨ। ਅਖ਼ਬਾਰ ਨੇ ਆਖਰੀ ਮਿੰਟਾਂ ਵਿੱਚ ਪੂਤਿਨ ਦੀ ਲਿਮੋਜ਼ਿਨ ਗੱਡੀ ਵਿੱਚ ਮੋਦੀ ਦੀ ਰੂਸ ਨਾਲ ਨੇੜਤਾ ਦਾ ਵੀ ਹਵਾਲਾ ਦਿੱਤਾ ਹੈ। ਸੀ ਐਨ ਐਨ, ਫ਼ੌਕਸ ਨਿਊਜ਼ ਤੇ ਹੋਰ ਮੀਡੀਆ ਨੇ ਵੀ ਭਾਰਤ, ਰੂਸ ਤੇ ਚੀਨ ਵਿਚਾਲੇ ਵਧ ਰਹੇ ਸਹਿਯੋਗ ਲਈ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ।

Loading