ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਲਈ ਰੂਸੀ ਕੰਪਨੀਆਂ ਨੂੰ ਸੱਦਾ ਦਿੱਤਾ

In ਮੁੱਖ ਖ਼ਬਰਾਂ
August 30, 2025

ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਰੂਸੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਮਾਸਕੋ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਕੌਮੀ ਪੁਲਾੜ ਦਿਵਸ ਮੌਕੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਖੇਤਰ ਵਿਚ ਨਿਵੇਸ਼ਕਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਭਾਰਤ-ਰੂਸ ਦੇ ਦਹਾਕਿਆਂ ਪੁਰਾਣੇ ਪੁਲਾੜ ਸਹਿਯੋਗ ਤੇ ਗਗਨਯਾਨ ਵਿਚ ਸਾਂਝੇਦਾਰੀ ਨੂੰ ਵੀ ਯਾਦ ਕੀਤਾ।

ਇਹ ਸਮਾਗਮ 23 ਅਗਸਤ, 2023 ਨੂੰ ਚੰਦਰਯਾਨ-3 ਮਿਸ਼ਨ ਤਹਿਤ ਚੰਨ ’ਤੇ ਪ੍ਰਗਿਆਨ ਰੋਵਰ ਦੀ ਤਾਇਨਾਤੀ ਦੀ ਵਰ੍ਹੇਗੰਢ ’ਤੇ ਕਰਵਾਇਆ ਗਿਆ। ਭਾਰਤ ਅਤੇ ਮਾਸਕੋ ਦਰਮਿਆਨ ਦਹਾਕਿਆਂ ਦੇ ਪੁਲਾੜ ਸਹਿਯੋਗ ਨੂੰ ਯਾਦ ਕਰਦਿਆਂ ਰਾਜਦੂਤ ਨੇ ਕਿਹਾ ਕਿ 1975 ਵਿੱਚ ਸੋਵੀਅਤ ਰਾਕੇਟ ਜ਼ਰੀਏ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਆਰੀਆਭੱਟ ਪੁਲਾੜ ਵਿਚ ਭੇਜਿਆ ਸੀ। ਇਸ ਸਮਾਗਮ ਵਿੱਚ ਰੂਸ ਦੇ ਪੁਲਾੜ ਸੰਗਠਨ ਰੋਸਕੋਸਮੌਸ ਦੇ ਅਧਿਕਾਰੀਆਂ ਅਤੇ ਮਾਹਿਰਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਰੋਸਕੋਸਮੌਸ ਇਸ ਵੇਲੇ ਇਸਰੋ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Loading