ਭਾਰਤ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ ਕੈਲੀਫ਼ੋਰਨੀਆ ਵਿੱਚ ਗ੍ਰਿਫ਼ਤਾਰ

In ਅਮਰੀਕਾ
June 13, 2025
ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕਤਲ ਦੀ ਕੋਸ਼ਿਸ਼, ਫ਼ਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗ਼ੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਭਾਰਤ ਨੂੰ ਲੋੜੀਂਦੇ ਇੱਕ ਸ਼ੱਕੀ ਭਾਰਤੀ ਨੂੰ ਕੈਲੀਫ਼ੋਰਨੀਆ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲੈਣ ਦੀ ਖ਼ਬਰ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਲਖਵਿੰਦਰ ਕੁਮਾਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਅਜੇ ਇਸ ਸਬੰਧ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਅਧਿਕਾਰੀਆਂ ਅਨੁਸਾਰ ਇਹ ਗ੍ਰਿਫ਼ਤਾਰੀ ਐਫ਼. ਬੀ. ਆਈ. ਸੈਕਰਾਮੈਂਟੋ ਫ਼ੀਲਡ ਦਫ਼ਤਰ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਸਨ ਫ਼ਰਾਂਸਿਸਕੋ ਤੇ ਇਨਫ਼ੋਰਸਮੈਂਟ ਐਂਡ ਰਿਮੋਵਲ ਆਪਰੇਸ਼ਨਜ਼ ਸਨ ਫ਼ਰਾਂਸਿਸਕੋ ਦੁਆਰਾ ਕੀਤੀਆਂ ਗਈਆਂ ਸਾਂਝੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ। ਲਖਵਿੰਦਰ ਕੁਮਾਰ ਨੂੰ ਛੇਤੀ ਹੀ ਭਾਰਤ ਦੇ ਹਵਾਲ ਕਰ ਦੇਣ ਦੀ ਸੰਭਾਵਨਾ ਹੈ।

Loading