
ਨਵੀਂ ਦਿੱਲੀ/ਏ.ਟੀ.ਨਿਊਜ਼: ਪਹਿਲਗਾਮ ਹਮਲੇ ਕਾਰਨ ਦੋਵੇਂ ਮੁਲਕਾਂ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਯੂਟਿਊਬ ਚੈਨਲ ਭਾਰਤ ’ਚ ਬੰਦ ਹੋ ਗਿਆ ਹੈ। ਬਲਾਕ ਕੀਤੇ ਗਏ ਚੈਨਲ ’ਤੇ ਸੁਨੇਹਾ ਆ ਰਿਹਾ ਹੈ ਕਿ ਕੌਮੀ ਸੁਰੱਖਿਆ ਨੂੰ ਲੈ ਕੇ ਸਰਕਾਰ ਦੇ ਹੁਕਮਾਂ ’ਤੇ ਦੇਸ਼ ’ਚ ਚੈਨਲ ਦੀ ਸਮੱਗਰੀ ਉਪਲੱਬਧ ਨਹੀਂ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 16 ਪਾਕਿਸਤਾਨੀ ਯੂਟਿਊਬ ਚੈਨਲ ਬਲਾਕ ਕਰ ਦਿੱਤੇ ਸਨ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਵੱਲੋਂ ਬੀਬੀਸੀ ਦੀ ਰਿਪੋਰਟਿੰਗ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜਿਸ ਨੇ ਦਹਿਸ਼ਤਗਰਦਾਂ ਨੂੰ ਮਿਲੀਟੈਂਟ ਗਰਦਾਨਿਆ ਸੀ।