ਮਨੀਪੁਰ: ਅਤਿਵਾਦੀਆਂ ਨੇ ਪਹਾੜੀ ਚੋਟੀ ਤੋਂ ਸਨਸਾਬੀ ਅਤੇ ਥਮਨਾਪੋਕਪੀ ਪਿੰਡਾਂ ’ਤੇ ਅੰਨ੍ਹੇਵਾਹ ਗੋਲੀਬਾਰੀ

In ਮੁੱਖ ਖ਼ਬਰਾਂ
December 28, 2024
ਇੰਫਾਲ, 28 ਦਸੰਬਰ: ਇੰਫਾਲ ਪੂਰਬੀ ਜ਼ਿਲ੍ਹੇ ਦੇ ਸਨਸਾਬੀ ਅਤੇ ਥਮਨਾਪੋਕਪੀ ਪਿੰਡਾਂ ’ਚ ਸ਼ਨਿੱਚਰਵਾਰ ਨੂੰ ਸ਼ੱਕੀ ਅਤਿਵਾਦੀਆਂ ਵਲੋਂ ਕੀਤੀ ਗੋਲੀਬਾਰੀ ’ਚ ਇਕ ਟੀਵੀ ਪੱਤਰਕਾਰ ਅਤੇ ਇਕ ਸੁਰੱਖਿਆ ਕਰਮਚਾਰੀ ਸਮੇਤ ਘੱਟੋ-ਘੱਟ ਚਾਰ ਵਿਅਕਤੀ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਪਹਾੜੀ ਚੋਟੀ ਤੋਂ ਸਨਸਾਬੀ ਅਤੇ ਥਮਨਾਪੋਕਪੀ ਪਿੰਡਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿਚ ਇਕ ਸਥਾਨਕ ਟੀਵੀ ਪੱਤਰਕਾਰ, ਇਕ ਸੁਰੱਖਿਆ ਕਰਮਚਾਰੀ ਅਤੇ ਦੋ ਨਾਗਰਿਕ ਜ਼ਖਮੀ ਹੋ ਗਏ। ਜਾਣਾਕਰੀ ਅਨੁਸਾਰ ਟੀਵੀ ਪੱਤਰਕਾਰ ਐਲ. ਕਬੀਚੰਦਰ ਦੇ ਖੱਬੇ ਪੱਟ ’ਤੇ ਗੋਲੀ ਲੱਗੀ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦੀ ਅਗਵਾਈ ’ਚ ਵਾਧੂ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਕੀ ਅਤਿਵਾਦੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਕਾਇਰਤਾਪੂਰਨ ਹਮਲਾ ਬੇਕਸੂਰਾਂ, ਸ਼ਾਂਤੀ ਅਤੇ ਸਦਭਾਵਨਾ ’ਤੇ ਹਮਲਾ ਹੈ।

Loading