ਮਹਾਂਕੁੰਭ ਵਿੱਚ ਬਿੱਲੀਆਂ ਅੱਖਾਂ ਵਾਲੀ ਇੱਕ ਕਿਰਤੀ ਕੁੜੀ ਰਾਤੋ-ਰਾਤ ਵਾਇਰਲ ਹੋ ਗਈ। ਇੱਕ ਸਾਦੀ ਜਿਹੀ ਕੁੜੀ ਜੋ ਰੁਦਾਰਖਸ਼ ਤੇ ਸੁਚੇ ਮੋਤੀਆਂ ਦੀ ਮਾਲਾ ਵੇਚਦੀ ਸੀ, ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਛਾ ਗਈ। ਉਸਦੀ ਸੁੰਦਰਤਾ, ਮਾਸੂਮੀਅਤ ,ਮੁਸਕਰਾਹਟ ਤੇ ਮਿੱਠੜੇ ਬੋਲਾਂ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।ਪਰ ਇਸ ਅਚਾਨਕ ਪ੍ਰਸਿੱਧੀ ਨੇ ਉਸਦੀ ਜ਼ਿੰਦਗੀ ਨੂੰ ਇੱਕ ਨਵੇਂ ਮੋੜ 'ਤੇ ਪਹੁੰਚਾ ਦਿੱਤਾ। ਇਹ ਇੰਦੌਰ ਦੇ ਨੇੜੇ ਮਹੇਸ਼ਵਰ ਦੀ ਮੋਨਾਲੀਸਾ ਦੀ ਕਹਾਣੀ ਹੈ। ਪਰ ਇਸ ਅਚਾਨਕ ਲਾਈਮਲਾਈਟ ਨੇ ਮੋਨਾਲੀਸਾ ਦੀ ਸਾਦੀ ਅਤੇ ਸਿੱਧੀ ਜ਼ਿੰਦਗੀ ਨੂੰ ਗੁੰਝਲਦਾਰ ਬਣਾ ਦਿੱਤਾ। ਲੋਕਾਂ ਦੀ ਭੀੜ ਉਸਦੇ ਪਿੱਛੇ-ਪਿੱਛੇ ਆਉਣ ਲੱਗ ਪਈ। ਲੋਕ ਉਸ ਨਾਲ ਫੋਟੋਆਂ ਖਿਚਵਾਉਣ ਅਤੇ ਵੀਡੀਓ ਬਣਾਉਣ 'ਤੇ ਜ਼ੋਰ ਦੇਣ ਲੱਗੇ, ਜਿਸ ਕਾਰਨ ਉਹ ਡਰਨ ਲੱਗ ਪਈ। ਉਸਨੂੰ ਕਈ ਧਮਕੀਆਂ ਵੀ ਮਿਲੀਆਂ। ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਕੁਝ ਮੁਸ਼ਟੰਡੇ ਉਸਨੂੰ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਦੇਣ ਲੱਗ ਪਏ।
ਅੰਤ ਵਿੱਚ, ਆਪਣੀ ਸੁਰੱਖਿਆ ਬਾਰੇ ਚਿੰਤਤ, ਮੋਨਾਲੀਸਾ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਮਦਦ ਮੰਗੀ। ਉਸਨੇ ਕਿਹਾ ਸੀ ਕਿ ਉਹ ਲੋਕਾਂ ਦੀ ਭੀੜ ਤੋਂ ਪਰੇਸ਼ਾਨ ਸੀ ਅਤੇ ਉਸਨੂੰ ਸੁਰੱਖਿਆ ਦੀ ਲੋੜ ਸੀ।
ਮੋਨਾਲੀਸਾ ਦਾ ਪਰਿਵਾਰ ਵੀ ਉਸਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਉਸਦੇ ਪਰਿਵਾਰਕ ਮੈਂਬਰ ਵੀ ਉਸਦੀ ਅਚਾਨਕ ਪ੍ਰਸਿੱਧੀ ਤੋਂ ਬਹੁਤ ਪਰੇਸ਼ਾਨ ਸਨ। ਅਖੀਰ ਮੋਨਾਲੀਸਾ ਨੂੰ ਮਹਾਂਕੁੰਭ ਛੱਡ ਕੇ ਘਰ ਪਰਤਣਾ ਪਿਆ।
ਇੱਕ ਆਮ ਕੁੜੀ ਜੋ ਰੁਜ਼ਗਾਰ ਦੀ ਭਾਲ ਵਿੱਚ ਕੁੰਭ ਮੇਲੇ ਵਿੱਚ ਆਈ ਸੀ। ਜਿਸਨੂੰ ਉਮੀਦ ਸੀ ਕਿ ਉਸਨੂੰ ਮਹਾਂਕੁੰਭ ਵਿੱਚ ਰੁਦਰਾਕਸ਼ ਦਾ ਸਮਾਨ ਵੇਚ ਕੇ ਕੁਝ ਆਮਦਨ ਹੋਵੇਗੀ। ਪਰ ਲੋਕਾਂ ਦੀ ਭੀੜ ਵੱਲੋਂ ਉਸਦੀਆਂ ਬਿਲੀਆਂ ਅੱਖਾਂ ਅਤੇ ਚਿਹਰੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਲਈ ਦਿਖਾਇਆ ਗਿਆ ਪਾਗਲਪਨ, ਇਸ ਕੁੜੀ ਲਈ ਮੁਸੀਬਤ ਬਣ ਗਿਆ।ਉਸ ਲਈ ਕੁੰਭ ਮੇਲੇ ਤੁਰਨਾ,ਫਿਰਨਾ ਅਸੰਭਵ ਹੋ ਗਿਆ। ਲੋਕ ਉਸ ਕੋਲ ਹਾਰ ਖਰੀਦਣ ਨਹੀਂ ਸਗੋਂ ਸੈਲਫ਼ੀ ਲੈਣ ਆਉਣ ਲੱਗ ਪਏ।
ਮੋਨਾਲੀਸਾ ਕਿੱਥੋਂ ਆਈ?
ਜਦੋਂ ਕਿਸੇ ਨੇ ਉਸਨੂੰ ਪੁੱਛਿਆ ਕਿ ਉਹ ਕਿੱਥੋਂ ਆਈ ਹੈ, ਤਾਂ ਉਸਨੇ ਦੱਸਿਆ ਕਿ ਉਹ ਇੰਦੌਰ ਤੋਂ ਹੈ ਅਤੇ ਆਪਣੇ ਪਰਿਵਾਰ ਨਾਲ ਰੁਦਰਾਕਸ਼ ਦੇ ਮਣਕੇ ਵੇਚ ਕੇ ਕੁਝ ਪੈਸੇ ਕਮਾਉਣ ਲਈ ਮਹਾਂਕੁੰਭ ਵਿੱਚ ਆਈ ਹੈ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਇੰਦੌਰ ਦੇ ਨੇੜੇ ਮਹੇਸ਼ਵਰ ਦੀ ਰਹਿਣ ਵਾਲੀ ਸੀ। ਇਹ ਕੁੜੀ ਆਪਣੇ ਪਰਿਵਾਰ ਨਾਲ ਕੁੰਭ ਮੇਲੇ ਵਿੱਚ ਹਾਰ ਵੇਚਣ ਆਈ ਸੀ। ਕੌਣ ਜਾਣਦਾ ਹੈ ਕਿ ਇਸ ਕੁੜੀ ਦੀਆਂ ਅੱਖਾਂ ਵਿੱਚ ਕਿਹੋ ਜਿਹਾ ਆਕਰਸ਼ਣ ਸੀ ਜੋ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਜੈ ਸ਼੍ਰੀ ਮਹਾਂਕਾਲ ਕਹਿ ਕੇ ਸਵਾਗਤ ਕਰਦੀ ਸੀ, ਕਿ ਲੱਖਾਂ ਦੀ ਭੀੜ ਉਸ ਵੱਲ ਆਕਰਸ਼ਿਤ ਹੋ ਗਈ, ਪਰ ਇਸੇ ਆਕਰਸ਼ਣ ਕਾਰਨ ਹੀ ਉਸਨੂੰ ਕੁੰਭ ਮੇਲਾ ਛੱਡਣਾ ਪਿਆ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਉਸਨੇ ਕਿੰਨਰ ਅਖਾੜੇ ਵਿੱਚ ਸ਼ਰਨ ਲਈ ਹੈ।
ਫਿਲਮ ਨਿਰਮਾਤਾ ਪ੍ਰਭਾਵਿਤ
ਫਿਲਮ ਨਿਰਮਾਤਾ ਸਨੋਜ ਮਿਸ਼ਰਾ ਨੇ ਵੀ ਮੋਨਾਲੀਸਾ 'ਤੇ ਨਜ਼ਰ ਰੱਖੀ ਹੈ। ਨਿਊਜ਼18 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਉਹ ਵੀ ਉਸਦੀ ਸੁੰਦਰਤਾ ਤੋਂ ਪ੍ਰਭਾਵਿਤ ਹੈ ਅਤੇ ਉਸਨੂੰ ਆਪਣੀ ਫਿਲਮ ਵਿੱਚ ਮੁੱਖ ਭੂਮਿਕਾ ਲਈ ਚੁਣ ਸਕਦਾ ਹੈ।
ਵਾਇਰਲ ਹੋਣ ਵਾਲੀ ਕੁੜੀ ਨੂੰ ਡਾਇਰੀ ਆਫ਼ ਮਨੀਪੁਰ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਚੁਣਿਆ ਜਾ ਸਕਦਾ ਹੈ। ਭਾਵੇਂ ਮੋਨਾਲੀਸਾ ਨੂੰ ਅਦਾਕਾਰੀ ਦਾ ੳ ਅ' ਵੀ ਨਹੀਂ ਪਤਾ, ਪਰ ਜੇ ਉਹ ਸਹਿਮਤ ਹੋ ਜਾਂਦੀ ਹੈ,ਉਸਨੂੰ ਅਦਾਕਾਰਾ ਬਣਨ ਲਈ ਪੂਰੀ ਸਿਖਲਾਈ ਦਿੱਤੀ ਜਾਵੇਗੀ। ਪਰ ਇਸ ਲੜਕੀ ਦੀ ਮਾਂ ਰਾਜ਼ੀ ਨਹੀਂ ਹੈ।ਉਸਦਾ ਕਹਿਣਾ ਹੈ ਕਿ ਉਹ ਇਸ ਜੀਵਨ ਤੋਂ ਖੁਸ਼ ਹਨ ਤੇ ਫਿਲਮੀ ਦੁਨੀਆਂ ਵਿਚ ਮਨੁੱਖ, ਮਨੁੱਖ ਨਹੀਂ ਬਣਿਆ ਰਹਿ ਸਕਦਾ।ਉਹ ਰਿਸ਼ਤਿਆਂ ਤੇ ਆਪਣੀ ਜ਼ਿੰਦਗੀ ਤੋਂ ਬੇਗਾਨਾ ਹੋ ਜਾਂਦਾ ਹੈ।