ਪਰਥ:
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੇ ਬਾਵਜੂਦ ਭਾਰਤ ਨੂੰ ਅੱਜ ਇੱਥੇ ਤੀਜੇ ਅਤੇ ਆਖ਼ਰੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਮੁਕਾਬਲੇ ਵਿੱਚ ਆਸਟਰੇਲੀਆ ਹੱਥੋਂ 83 ਦੌੜਾਂ ਨਾਲ ਹਾਰ ਕੇ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਅਰੁੰਧਤੀ ਰੈੱਡੀ (26 ਦੌੜਾਂ ’ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਇੱਕ ਵੇਲੇ ਆਸਟਰੇਲੀਆ ਦਾ ਸਕੋਰ ਚਾਰ ਵਿਕਟਾਂ ’ਤੇ 78 ਕਰ ਦਿੱਤਾ ਸੀ ਪਰ ਐਨਾਬੇਲ ਸਦਰਲੈਂਡ (95 ਗੇਂਦਾਂ ’ਚ 110 ਦੌੜਾਂ) ਦੇ ਸੈਂਕੜੇ ਦੀ ਮਦਦ ਨਾਲ ਮੇਜ਼ਬਾਨ ਟੀਮ ਛੇ ਵਿਕਟਾਂ ’ਤੇ 298 ਦੌੜਾਂ ਦਾ ਵੱਡਾ ਸਕੋਰ ਬਣਾਉਣ ’ਚ ਕਾਮਯਾਬ ਰਹੀ। ਜਵਾਬ ’ਚ ਭਾਰਤੀ ਟੀਮ ਮੰਧਾਨਾ ਦੀ 109 ਗੇਂਦਾਂ ’ਚ 105 ਦੌੜਾਂ ਦੀ ਪਾਰੀ ਦੇ ਬਾਵਜੂਦ 45.1 ਓਵਰਾਂ ’ਚ 215 ਦੌੜਾਂ ’ਤੇ ਸਿਮਟ ਗਈ।
![]()
