
ਸੰਗਰੂਰ ਜ਼ਿਲ੍ਹੇ ਦੇ ਮਾਝੇ ਪਿੰਡ ਦੀ ਹਰਪ੍ਰੀਤ ਕੌਰ ਨੇ ਪਰਾਲੀ, ਗੋਹੇ ਤੇ ਗੰਨੇ ਦੀ ਮੈਲੀ ਵਰਗੇ ਰਹਿੰਦ-ਖੂੰਹਦ ਨੂੰ ਸੋਨੇ ਵਾਂਗ ਚਮਕਾ ਦਿੱਤਾ। ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦੀ ਗੰਭੀਰ ਸਮੱਸਿਆ ਨੂੰ ਉਨ੍ਹਾਂ ਨੇ ਆਪਣੀ ਸੂਝ-ਬੂਝ ਨਾਲ ਹੱਲ ਕਰ ਦਿੱਤਾ। ਹਰਿਆਣਾ ਦੇ ਗੁਹਾਣੇ ਵਿਚ ਜਾ ਕੇ ਉਨ੍ਹਾਂ ਨੇ ਪਰਾਲੀ ਤੇ ਹੋਰ ਵੇਸਟ ਨੂੰ ਬਾਇਓਮਾਸ ’ਚ ਬਦਲਣ ਦਾ ਸਟਾਰਟ-ਅੱਪ ਸ਼ੁਰੂ ਕੀਤਾ, ਜੋ ਥਰਮਲ ਪਲਾਂਟਾਂ ਤੇ ਫੈਕਟਰੀਆਂ ਵਿਚ ਬਾਲਣ ਵਜੋਂ ਵਰਤਿਆ ਜਾਂਦਾ।ਹਰਪ੍ਰੀਤ ਦੇ ਪਤੀ ਰਾਮ ਸਿੰਘ ਮਜ਼ਦੂਰੀ ਕਰਦੇ ਸਨ। ਘਰ ਦਾ ਗੁਜ਼ਾਰਾ ਚਲਾਉਣ ਲਈ ਹਰਪ੍ਰੀਤ ਨੇ ਸੰਗਰੂਰ ਵਿਚ ਪੈਟਰੋਲ ਪੰਪ ਤੇ ਰੈਸਟੋਰੈਂਟ ’ਚ ਰਿਸੈਪਸ਼ਨਿਸਟ ਦੀ ਨੌਕਰੀ ਕੀਤੀ। ਪਰ ਮਨ ਵਿਚ ਵੱਡਾ ਕੁਝ ਕਰਨ ਦੀ ਲਗਨ ਸੀ। ਰਾਮ ਸਿੰਘ ਨੂੰ ਮਸ਼ੀਨਾਂ ਦੀ ਚੰਗੀ ਸਮਝ ਸੀ। ਪਤੀ-ਪਤਨੀ ਨੇ ਮਿਲ ਕੇ ਫੈਸਲਾ ਕੀਤਾ ਕਿ ਪਰਾਲੀ ਤੋਂ ਬਾਇਓਮਾਸ ਬਣਾਉਣ ਦੀ ਫੈਕਟਰੀ ਲਗਾਉਣਗੇ।ਪੰਜਾਬ ’ਚ ਗੋਹਾ ਤੇ ਗੰਨੇ ਦੀ ਮੈਲੀ ਮੁਸ਼ਕਿਲ ਨਾਲ ਮਿਲਦੀ ਸੀ, ਸੋ ਹਰਪ੍ਰੀਤ ਨੇ ਹਰਿਆਣਾ ਦਾ ਰੁਖ ਕੀਤਾ। ਉੱਥੇ ਪਰਾਲੀ, ਗੰਨੇ ਦੀ ਮੈਲੀ ਤੇ ਗੋਹਾ ਸਸਤੇ ਤੇ ਆਸਾਨੀ ਨਾਲ ਮਿਲ ਜਾਂਦਾ। ਗੁਹਾਣੇ ਵਿਚ ਫੈਕਟਰੀ ਲਗਾਈ ਤੇ ਕੰਮ ਸ਼ੁਰੂ ਕੀਤਾ। ਅੱਜ ਉਨ੍ਹਾਂ ਦਾ ਬਾਇਓਮਾਸ 3.50 ਰੁਪਏ ਪ੍ਰਤੀ ਕਿੱਲੋ ਵਿੱਕਦਾ, ਜਿਸ ਨਾਲ ਮਹੀਨੇ ’ਚ 10 ਗੱਡੀਆਂ ਦੀ ਵਿਕਰੀ ਨਾਲ ਲਗਭਗ 4 ਲੱਖ ਰੁਪਏ ਦੀ ਬਚਤ ਹੁੰਦੀ।
ਰਾਮ ਸਿੰਘ ਆਪਣੇ ਕੰਮ ਦਾ ਸਿਹਰਾ ਆਪਣੀ ਪਤਨੀ ਨੂੰ ਦਿੰਦੇ ਹਨ
ਉਨ੍ਹਾਂ ਦਾ ਕਹਿਣਾ ਹੈ ਕਿ ਪਰਾਲੀ ਵੀ ਹਰਿਆਣੇ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਹਰਿਆਣੇ ਵਿੱਚ ਪੰਜਾਬ ਨਾਲੋਂ ਜ਼ਿਆਦਾ ਪਸ਼ੂ ਹੋਣ ਦੇ ਕਾਰਨ ਗਊਸ਼ਾਲਾ ਦੇ ਵਿੱਚੋਂ ਗੋਹਾ ਮਿਲਣਾ ਵੀ ਸੌਖਾ ਹੈ।ਹਰਪ੍ਰੀਤ ਕੌਰ ਦੇ ਪਤੀ ਰਾਮ ਸਿੰਘ ਆਪਣੇ ਇਸ ਸਫਲ ਕਾਰੋਬਾਰ ਦਾ ਸਿਹਰਾ ਆਪਣੀ ਪਤਨੀ ਨੂੰ ਦਿੰਦੇ ਹਨ।
ਹਰਪ੍ਰੀਤ ਦੀ ਫੈਕਟਰੀ ਵਿਚ 8 ਮਜ਼ਦੂਰ ਦਿਨ-ਰਾਤ ਦੀਆਂ ਸ਼ਿਫਟਾਂ ਵਿਚ ਕੰਮ ਕਰਦੇ ਨੇ। ਹਰ ਮਜ਼ਦੂਰ ਨੂੰ 12 ਹਜ਼ਾਰ ਮਹੀਨਾ ਤੇ ਰਹਿਣ-ਖਾਣ ਦੀ ਸਹੂਲਤ ਮਿਲਦੀ। ਰਾਮ ਸਿੰਘ ਆਪਣੀ ਪਤਨੀ ਨੂੰ ਸਿਹਰਾ ਦਿੰਦੇ ਹਨ, “ਮੇਰੀ ਪਤਨੀ ਨੇ ਮੈਨੂੰ ਗਰੀਬੀ ਤੋਂ ਚੁੱਕਿਆ। ਅਸੀਂ ਪੈਸੇ ਜੋੜੇ, ਗੁਹਾਣੇ ਵਿਚ ਥਾਂ ਮਿਲੀ ਤੇ ਫੈਕਟਰੀ ਲਗਾਈ।” ਅਗਲੇ ਸਾਲ ਉਹ ਪੰਜਾਬ ਵਿਚ ਵੀ ਅਜਿਹਾ ਪ੍ਰੋਜੈਕਟ ਸ਼ੁਰੂ ਕਰਨ ਦੀ ਸੋਚ ਰਹੇ ਨੇ।ਮਾਹਿਰ ਵੀ ਇਸ ਦੀ ਸ਼ਲਾਘਾ ਕਰਦੇ ਨੇ। ਸੰਗਰੂਰ ਦੇ ਪ੍ਰਦੂਸ਼ਣ ਵਿਭਾਗ ਦੇ ਅਫਸਰ ਗੁਨੀਤ ਸੇਠੀ ਦੱਸਦੇ ਨੇ ਕਿ ਬਾਇਓਮਾਸ ਗਰੀਨ ਫਿਊਲ ਹੈ, ਜੋ ਪ੍ਰਦੂਸ਼ਣ ਘਟਾਉਂਦਾ। ਇਸ ਦੀ ਕਲੋਰੋਫਿਕ ਵੈਲਿਊ 3200-3300 ਹੈ, ਜੋ ਫੈਕਟਰੀਆਂ ਲਈ ਵਧੀਆ। ਸੀਪੀਸੀਬੀ ਵੱਲੋਂ ਅਜਿਹੇ ਪ੍ਰੋਜੈਕਟਾਂ ਲਈ 40% ਸਬਸਿਡੀ ਵੀ ਮਿਲਦੀ।ਹਰਪ੍ਰੀਤ ਦਾ ਬਾਇਓਮਾਸ ਪੰਜਾਬ ਤੇ ਹਰਿਆਣਾ ਦੀਆਂ ਫੈਕਟਰੀਆਂ ਨੂੰ ਸਿੱਧਾ ਜਾਂ ਡੀਲਰਾਂ ਰਾਹੀਂ ਵਿੱਕਦਾ। ਝੱਜਰ ਦੇ ਡੀਲਰ ਜਤਿਨ ਦੱਸਦੇ ਨੇ ਕਿ ਇਹ ਬਾਲਣ ਲੱਕੜ ਤੇ ਕੋਲੇ ਨਾਲੋਂ ਸਸਤਾ ਤੇ ਵਧੀਆ ਜਲਨਸ਼ੀਲਤਾ ਵਾਲਾ, ਜਿਸ ਵਿਚ ਸਿਰਫ 12% ਸਵਾਹ ਬਚਦੀ ਹੈ।
ਹਰਪ੍ਰੀਤ ਕੌਰ ਦੱਸਦੇ ਹਨ, "ਇਹ ਸਾਰੇ ਉਹ ਵੇਸਟ ਪਦਾਰਥ ਹਨ ਜਿਨ੍ਹਾਂ ਦਾ ਨਿਪਟਾਰਾ ਕਰਨਾ ਵੀ ਪਰੇਸ਼ਾਨੀ ਦਾ ਸਬੱਬ ਹੈ, ਪਰ ਮੈਂ ਆਪਣੀ ਫੈਕਟਰੀ ਦੇ ਵਿੱਚ ਇਨ੍ਹਾਂ ਸਭ ਦਾ ਬਾਇਓਮਾਸ ਬਣਾਉਂਦੀ ਹਾਂ ਜਿਹੜਾ ਕਿ ਅੰਦਾਜਨ 3 ਰੁਪਏ 50 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕਦਾ ਹੈ ਅਤੇ ਇੱਕ ਮਹੀਨੇ ਦੇ ਵਿੱਚ ਤਕਰੀਬਨ 10 ਗੱਡੀਆਂ ਮੇਰੇ ਕੋਲੋਂ ਇਸ ਬਾਇਓਮਾਸ ਦੀਆਂ ਵਿਕ ਜਾਂਦੀਆਂ ਹਨ। ਇਸ ਤੋਂ ਮੈਨੂੰ ਮਹੀਨੇ ਦੀ ਤਕਰੀਬਨ 4 ਲੱਖ ਰੁਪਏ ਦੀ ਬਚਤ ਹੋ ਜਾਂਦੀ ਹੈ।"
ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੇ ਵਿੱਚ ਤਕਰੀਬਨ ਅੱਠ ਮਜ਼ਦੂਰ ਕੰਮ ਕਰਦੇ ਹਨ ਜੋ ਦਿਨ ਅਤੇ ਰਾਤ ਦੀਆਂ ਅਲੱਗ-ਅਲੱਗ ਸ਼ਿਫਟਾਂ ਕਰਦੇ ਹਨ।
ਉਹ ਦੱਸਦੇ ਹਨ, "ਮੈਂ ਉਨ੍ਹਾਂ ਨੂੰ ਰਹਿਣਾ, ਖਾਣਾ ਅਤੇ 12 ਹਜ਼ਾਰ ਰੁਪਏ ਪ੍ਰਤੀ ਮਜ਼ਦੂਰ, ਮਜ਼ਦੂਰੀ ਦਿੰਦੀ ਹਾਂ ਜਿਸ ਨਾਲ ਉਨ੍ਹਾਂ ਦਾ ਵੀ ਘਰ ਦਾ ਗੁਜ਼ਾਰਾ ਚਲਦਾ ਹੈ।"
ਹਰਪ੍ਰੀਤ ਕੌਰ ਮੁਤਾਬਕ ਜੇਕਰ ਇਸ ਤਰੀਕੇ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਲੱਗ ਜਾਣ ਤਾਂ ਪਰਾਲੀ ਦੀ ਸਮੱਸਿਆ ਦਾ ਵੱਡੇ ਪੱਧਰ ʼਤੇ ਹੱਲ ਹੋ ਸਕਦਾ ਹੈ ਕਿਉਂਕਿ ਪਰਾਲੀ ਨੂੰ ਕਿਸਾਨ ਆਪਣੇ ਖੇਤਾਂ ਦੇ ਵਿੱਚ ਅੱਗ ਲਗਾ ਕੇ ਖ਼ਰਾਬ ਕਰ ਦਿੰਦੇ ਹਨ।
ਪਰ ਉਹੀ ਕੀਮਤੀ ਪਰਾਲੀ ਤੋਂ ਕਈ ਅਜਿਹੀਆਂ ਚੀਜ਼ਾਂ ਬਣਾ ਕੇ ਮਹਿੰਗੇ ਭਾਅ ਦੇ ਉੱਪਰ ਵੇਚ ਕੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ।