ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿਚ ਸਥਾਪਤ ਸੰਵਿਧਾਨ ਵਿਚ ਸਦੀਆਂ ਤੋਂ ਸ਼ੋਸ਼ਿਤ ਪੀੜਤ ਸ਼੍ਰੇਣੀ ਨੂੰ ‘ਸਮਤਾ’ ਦਾ ਅਧਿਕਾਰ ਦਿਵਾਉਣ ਵਾਲੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਬੇਹੁਰਮਤੀ , ਉੱਥੇ ਬਣੀ ਸੰਵਿਧਾਨ ਦੀ ਕਿਤਾਬ 'ਤੇ ਵੀ ਅੱਗ ਲਗਾਉਣੀ ਤੇ ਭੰਨਤੋੜ ਦੀ ਮੰਦਭਾਗੀ ਘਟਨਾ ਨਾਲ ਦਲਿਤਾਂ ਵਿਚ ਭਾਰੀ ਰੋਸ ਲਹਿਰ ਦੇਖਣ ਨੂੰ ਮਿਲ ਰਹੀ ਹੈ।ਦੂਜੇ ਪਾਸੇ ਭਾਜਪਾ ਨੇ ਆਪਣੇ ਇਗੂ ਵਿਜੈ ਸਾਂਪਲਾ ਰਾਹੀਂ ਸਿੱਖਾਂ ਤੇ ਦਰਬਾਰ ਸਾਹਿਬ ਵਿਰੁਧ ਫਿਰਕੂ ਪਥਤਾ ਖੇਡਣਾ ਸ਼ੁਰੂ ਕਰ ਦਿਤਾ ਹੈ ਕਿ ਇਹ ਬੇਅਦਬੀ ਦਰਬਾਰ ਸਾਹਿਬ ਦੀ ਹੱਦ ਵਿਚ ਹੋਈ। ਇਸ ਦਾ ਪੰਜਾਬ ਸਰਕਾਰ ਤੇ ਸ੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲਿਆ।
ਦਲਿਤ ਜਥੇਬੰਦੀਆਂ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਪ੍ਰਤਿਮਾ ਦੇ ਨੇੜੇ ਸੁਰੱਖਿਆ ਇੰਤਜ਼ਾਮ ਕੀਤੇ ਜਾਣ ਪਰ ਉਨ੍ਹਾਂ ਦੀ ਮੰਗ ਨੂੰ ਅਣਗੌਲਿਆ ਕਰ ਦਿੱਤਾ ਗਿਆ। ਖਾਸ ਗਲ ਇਹ ਹੈ ਕਿ ਉਪਰੋਕਤ ਕੋਝੀ ਘਟਨਾ ਛੱਬੀ ਜਨਵਰੀ ਵਾਲੇ ਦਿਨ ਵਾਪਰੀ ਜਦੋਂ ਦੇਸ਼ ਵਾਸੀ ਗਣਤੰਤਰ ਦਿਵਸ ਮਨਾ ਰਹੇ ਸਨ। ਅੰਮ੍ਰਿਤਸਰ ਦੀ ਘਟਨਾ ਦਾ ਮੁਲਜ਼ਮ ਆਕਾਸ਼ ਸਿੰਘ ਨੂੰ ਮੌਕੇ ਉਪਰ ਪੁਲਿਸ ਵਲੋਂ ਇਕ ਨਿਹੰਗ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਜੋ ਕਿ ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਚੂੰਗਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ।
ਦਲਿਤ ਜਥੇਬੰਦੀਆਂ ਤੇ ਪੰਥਕ ਜਥੇਬੰਦੀਆਂ ਦੀ ਮੰਗ ਇਹ ਹੈ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀਪੀਐਸ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਨਾਮ ਆਕਾਸ਼ ਸਿੰਘ ਹੈ। ਜੋ ਕਿ ਚੁੰਗਾ ਬਸਤੀ, ਧਰਮਕੋਟ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਐਸਸੀ ਭਾਈਚਾਰੇ ਤੋਂ ਹੈ।''ਉਨ੍ਹਾਂ ਦੱਸਿਆ ਕਿ ''ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।ਫਿਲਹਾਲ ਉਸ ਕੋਲ ਅੰਮ੍ਰਿਤਸਰ ਆਉਣ ਦੇ ਵੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਤੇ ਪੁਲਿਸ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇਗੀ।