ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ( ਕੈਨਸਸ ਸਿਟੀ) ’ਚ ਖ਼ਾਲਸਾ ਪੰਥ ਦਾ ਜਨਮ ਦਿਹਾੜਾ ਚੜ੍ਹਦੀ ਕਲਾ ਨਾਲ਼ ਮਨਾਇਆ ਗਿਆ

In ਅਮਰੀਕਾ
April 30, 2025
ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ (ਕੈਨਸਸ ਸਿਟੀ) ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਖ਼ਾਲਸਾ ਪੰਥ ਦਾ ਜਨਮ ਦਿਹਾੜਾ 25, 26 ਅਤੇ 27 ਅਪ੍ਰੈਲ ਨੂੰ ਬਹੁਤ ਚੜ੍ਹਦੀ ਕਲਾ ਨਾਲ਼ ਮਨਾਇਆ ਗਿਆ । 26 ਅਪ੍ਰੈਲ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਉਚੇਚੇ ਤੌਰ ’ਤੇ ਨੌਜਵਾਨ ਪੰਥਕ ਢਾਡੀ ਜਥਾ ਸੰਦੀਪ ਸਿੰਘ ਲੁਹਾਰਾ ਕੈਲੀਫ਼ੋਰਨੀਆ ਵਾਲ਼ਿਆਂ ਨੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਜੋਸ਼ੀਲੀਆਂ ਢਾਡੀ ਵਾਰਾਂ ਨਾਲ਼ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਅਮਨਦੀਪ ਸਿੰਘ ਲੁਧਿਆਣੇ ਵਾਲ਼ਿਆਂ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਸੈਕਟਰੀ ਸੁੱਖਮੰਦਰ ਸਿੰਘ ਪੂੰਨੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਕੌਮ ਨੂੰ ਸੰਦੀਪ ਸਿੰਘ ਲੁਹਾਰਾ ਵਰਗੇ ਨੌਜਵਾਨ ਢਾਡੀ ਜੱਥਿਆਂ ਦੀ ਲੋੜ ਹੈ ਜੋ ਆਪਣੀ ਕੌਮ ਦਾ ਅਸਲ ਇਤਿਹਾਸ ਤੇ ਬੀਰ-ਰਸੀ ਢਾਡੀ ਵਾਰਾਂ ਸਿੱਖ ਸੰਗਤਾਂ ਨੂੰ ਸੁਣਾਕੇ ਆਪਣੇ ਗੁਰੂਆਂ ਅਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਜਾਣੂੰ ਕਰਵਾ ਸਕਣ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤਰਲੋਕ ਸਿੰਘ ਬੱਲ, ਸੈਕਟਰੀ ਸੱਖਮੰਦਰ ਸਿੰਘ ਬੱਲ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਲੁਹਾਰਾ ਦੇ ਢਾਡੀ ਜਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰੂ ਕੇ ਲੰਗਰਾਂ ਦੇ ਸਟਾਲਾਂ ਨਾਲ਼ ਸੰਗਤਾਂ ਦੀ ਸੇਵਾ ਕੀਤੀ ਗਈ ।

Loading