ਮੰਦੀ ਕਾਰਣ ਮੀਟਾ ਵਿਚ 3600 ਕਰਮਚਾਰੀਆਂ ਦੀ ਜਾਏਗੀ ਨੌਕਰੀ

In ਮੁੱਖ ਖ਼ਬਰਾਂ
February 10, 2025
ਨਵੀਂ ਦਿੱਲੀ : ਫੇਸਬੁੱਕ 'ਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਵਿੱਚ ਛਾਂਟੀ ਦਾ ਇੱਕ ਹੋਰ ਦੌਰ ਸ਼ੁਰੂ ਹੋਣ ਵਾਲਾ ਹੈ। ਰਿਪੋਰਟਾਂ ਦੇ ਅਨੁਸਾਰ, ਸੀਈਓ ਮਾਰਕ ਜ਼ੁਕਰਬਰਗ ਦੀ ਅਗਵਾਈ ਵਾਲੀ ਕੰਪਨੀ ਅਗਲੇ ਹਫ਼ਤੇ 3,600 ਕਰਮਚਾਰੀਆਂ ਦੀ ਛਾਂਟੀ ਕਰਨ ਵਾਲੀ ਹੈ। ਮੈਟਾ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਉਹ ਕੰਪਨੀ ਦੇ "ਸਭ ਤੋਂ ਘੱਟ ਪ੍ਰਦਰਸ਼ਨ ਕਰਨ ਵਾਲੇ" ਲੋਕਾਂ ਵਿੱਚੋਂ 5 ਫੀਸਦੀ ਨੂੰ ਛਾਂਟਣ ਦੀ ਯੋਜਨਾ ਬਣਾ ਰਿਹਾ ਹੈ। ਯਾਨੀ, ਜਿਨ੍ਹਾਂ ਕਰਮਚਾਰੀਆਂ ਦਾ ਪ੍ਰਦਰਸ਼ਨ ਉਮੀਦਾਂ ਅਨੁਸਾਰ ਨਹੀਂ ਰਿਹਾ, ਉਨ੍ਹਾਂ ਦੀ ਛਾਂਟੀ ਹੋਵੇਗੀ। ਰਿਪੋਰਟ ਦੇ ਅਨੁਸਾਰ, ਇਹ ਛਾਂਟੀ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਸ਼ੁਰੂ ਹੋਵੇਗੀ। ਹਾਲਾਂਕਿ, ਜਰਮਨੀ, ਫਰਾਂਸ, ਇਟਲੀ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਵਿੱਚ, ਸਥਾਨਕ ਕਿਰਤ ਕਾਨੂੰਨਾਂ ਦੇ ਕਾਰਨ ਛਾਂਟੀ ਨਹੀਂ ਕੀਤੀ ਜਾਵੇਗੀ। ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਹੋਰ ਦੇਸ਼ਾਂ ਵਿੱਚ, ਕਰਮਚਾਰੀਆਂ ਨੂੰ ਨੋਟਿਸ ਭੇਜੇ ਜਾਣਗੇ। ਛਾਂਟੀ ਦੇ ਬਾਵਜੂਦ, ਮੈਟਾ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਅੰਦਰੂਨੀ ਮੀਮੋ ਵਿੱਚ ਦੱਸਿਆ ਕਿ ਕੰਪਨੀ ਤੇਜ਼ੀ ਨਾਲ ਮਸ਼ੀਨ ਲਰਨਿੰਗ ਇੰਜੀਨੀਅਰਾਂ ਨੂੰ ਨਿਯੁਕਤ ਕਰੇਗੀ।

Loading