ਗਾਜ਼ਾ ਵਿੱਚ ਹੋ ਰਹੀ ਜੰਗ ਨੂੰ ਖਤਮ ਕਰਨ ਵਾਲੇ ਸਮਝੌਤੇ ਤੋਂ ਬਾਅਦ ਹੁਣ ਯੂਕ੍ਰੇਨ ਵਿੱਚ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਰੂਸ ਅਮਰੀਕਾ ਵਿਚਾਲੇ ਗੱਲਬਾਤ ਜਾਰੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਸ਼ੇਸ਼ ਦੂਤ ਕਿਰਿਲ ਡਮਿਟਰੀਏਵ ਨੇ ਕਿਹਾ ਹੈ ਕਿ ਅਮਰੀਕਾ, ਯੂਕ੍ਰੇਨ ਅਤੇ ਰੂਸ ਤਿੰਨੋਂ ਹੀ ਇਸ ਜੰਗ ਨੂੰ ਖਤਮ ਕਰਨ ਵਾਲੇ ਡਿਪਲੋਮੈਟਿਕ ਹੱਲ ਵੱਲ ‘ਬਹੁਤ ਨੇੜੇ’ ਪਹੁੰਚ ਗਏ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਰੂਸੀ ਤੇਲ ਕੰਪਨੀਆਂ ਉੱਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ। ਡਮਿਟਰੀਏਵ ਨੇ ਕਿਹਾ ਕਿ ਪੁਤਿਨ ਅਤੇ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਨੂੰ ਰੱਦ ਨਹੀਂ ਕੀਤਾ ਗਿਆ, ਸਿਰਫ਼ ਉਸ ਨੂੰ ਕੁਝ ਸਮੇਂ ਲਈ ਅਗੇ ਪਾਇਆ ਗਿਆ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਤਿਨ ਨਾਲ ਬੈਠਕ ਨੂੰ ਰੱਦ ਕਰਨ ਵਾਲਾ ਐਲਾਨ ਕੀਤਾ ਸੀ ਕਿ ਰੂਸ ਤੁਰੰਤ ਸੀਜ਼ਫਾਇਰ ਨੂੰ ਸਵੀਕਾਰ ਨਹੀਂ ਕਰ ਰਿਹਾ। ਟਰੰਪ ਨੇ ਕਿਹਾ ਸੀ , ਕਿ ‘ਮੈਂ ਪੁਤਿਨ ਨਾਲ ਬੈਠਕ ਨਹੀਂ ਕਰਾਂਗਾ ਜੇਕਰ ਉਹ ਸ਼ਾਂਤੀ ਸਮਝੌਤੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।’
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਵਿੱਚ ਸੀਜ਼ਫਾਇਰ ਨੂੰ ਰੱਦ ਕਰ ਦਿੱਤਾ, ਕਿਉਂਕਿ ਰੂਸ ਨੂੰ ਲੱਗਦਾ ਹੈ ਕਿ ਇਹ ਸਿਰਫ਼ ਯੂਕ੍ਰੇਨ ਨੂੰ ਹਥਿਆਰਾਂ ਨਾਲ ਫਿਰ ਤੋਂ ਤਿਆਰ ਕਰਨ ਦਾ ਮੌਕਾ ਦੇਵੇਗਾ।
ਡਮਿਟਰੀਏਵ ਨੇ ਕਿਹਾ ਕਿ ਰੂਸ ਨੂੰ ਸਿਰਫ਼ ਸੀਜ਼ਫਾਇਰ ਨਹੀਂ ਚਾਹੀਦਾ, ਸਗੋਂ ਇੱਕ ‘ਅੰਤਿਮ ਹੱਲ’ ਚਾਹੀਦਾ ਹੈ ਜੋ ਜੰਗ ਨੂੰ ਪੱਕੇ ਤੌਰ ’ਤੇ ਖਤਮ ਕਰੇ।
ਰੂਸੀ ਦੂਤ ਨੇ ਸੀ.ਐਨ.ਐਨ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੂਸ ਅਤੇ ਅਮਰੀਕਾ ਵਿਚਕਾਰ ਗੱਲਬਾਤ ਜਾਰੀ ਹੈ ਅਤੇ ਇਹ ਤੱਦ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਕਿਸੇ ਨਤੀਜੇ ੳੱੁਪਰ ਨਹੀਂ ਪਹੁੰਚ ਜਾਂਦੇ।
ਯੂਕ੍ਰੇਨੀ ਰਾਸ਼ਟਰਪਤੀ ਜ਼ੇਲੰਸਕੀ ਨੇ ਜੰਗੀ ਹੱਲ ਬਾਰੇ ਸਹਿਮਤੀ ਪ੍ਰਗਟਾਈ ਹੈ।ਡਮਿਟਰੀਏਵ ਨੇ ਇਹ ਵੀ ਕਿਹਾ ਕਿ ਪੁਤਿਨ ਅਤੇ ਟਰੰਪ ਵਿਚਕਾਰ ਬੈਠਕ ਕਿਸੇ ਹੋਰ ਦਿਨ ਹੋ ਸਕਦੀ ਹੈ, ਪਰ ਇਹ ਤੈਅ ਨਹੀਂ ਹੈ। ਟਰੰਪ ਨੇ ਕਿਹਾ ਸੀ ਕਿ ਰੂਸ ਤੁਰੰਤ ਸੀਜ਼ਫਾਇਰ ਨੂੰ ਸਵੀਕਾਰ ਨਹੀਂ ਕਰ ਰਿਹਾ, ਇਸ ਲਈ ਬੈਠਕ ਨੂੰ ਟਾਲ ਦਿੱਤਾ ਗਿਆ। ਪਰ ਰੂਸੀ ਪਾਸੇ ਤੋਂ ਇਹ ਬਿਆਨ ਆਉਣ ਨਾਲ ਉਮੀਦਾਂ ਬਝ ਗਈਆਂ ਹਨ ਕਿ ਸ਼ਾਂਤੀ ਦਾ ਰਾਹ ਖੁੱਲ੍ਹ ਰਿਹਾ ਹੈ।ਟਰੰਪ ਨੇ ਪੁਤਿਨ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਗੱਲਬਾਤ ਨਾ ਹੋਈ ਤਾਂ ਅਮਰੀਕਾ ਹੋਰ ਸਖ਼ਤ ਕਦਮ ਚੁੱਕੇਗਾ।
ਅਮਰੀਕਾ ਨੇ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਰੋਸਨੈਫਟ ਅਤੇ ਲੁਕਆਇਲ ’ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ, ਜੋ ਵਿਸ਼ਵ ਦੇ 5 ਫੀਸਦੀ ਤੇਲ ਦੇ ਉਤਪਾਦਨ ਲਈ ਜ਼ਿੰਮੇਵਾਰ ਹਨ। ਇਹ ਪਾਬੰਦੀਆਂ ਰੂਸ ਨੂੰ ਯੂਕ੍ਰੇਨ ਵਿੱਚ ਜੰਗ ਜਾਰੀ ਰੱਖਣ ਲਈ ਰਾਹਤ ਨੂੰ ਘਟਾਉਣ ਲਈ ਲਗਾਈਆਂ ਗਈਆਂ ਹਨ। ਅਮਰੀਕੀ ਟਰੈਜ਼ਰੀ ਸੈਕਟਰੀ ਸਕਾਟ ਬੈਸੈਂਟ ਨੇ ਕਿਹਾ ਕਿ ਇਹ ਕੰਪਨੀਆਂ ਰੂਸੀ ਯੁੱਧ ਨੂੰ ਆਰਥਿਕਤਾ ਪ੍ਰਦਾਨ ਕਰਦੀਆਂ ਹਨ ਅਤੇ ਪੁਤਿਨ ਨੂੰ ਤੁਰੰਤ ਸੀਜ਼ਫਾਇਰ ਲਈ ਮਜਬੂਰ ਕਰਨ ਲਈ ਇਹ ਜ਼ਰੂਰੀ ਹੈ। ਇਸ ਨਾਲ ਤੇਲ ਦੀਆਂ ਕੀਮਤਾਂ ਵਿੱਚ 5 ਫੀਸਦੀ ਵਾਧਾ ਹੋ ਗਿਆ ਹੈ ਅਤੇ ਚੀਨ ਅਤੇ ਭਾਰਤ ਵਰਗੇ ਵੱਡੇ ਖਰੀਦਦਾਰਾਂ ਨੇ ਰੂਸੀ ਤੇਲ ਦੀ ਆਯਾਤ ਘਟਾਉਣੀ ਸ਼ੁਰੂ ਕਰ ਦਿੱਤੀ ਹੈ।
ਰੂਸੀ ਦੂਤ ਡਮਿਟਰੀਏਵ ਨੇ ਇਸ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪਾਬੰਦੀਆਂ ਅਮਰੀਕਾ ਨੂੰ ਵਧੇਰੇ ਨੁਕਸਾਨ ਪਹੁੰਚਾਉਣਗੀਆਂ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਅਮਰੀਕਾ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਣਗੀਆਂ ਅਤੇ ਆਮ ਲੋਕ ਪਰੇਸ਼ਾਨ ਹੋਣਗੇ। ਪੁਤਿਨ ਨੇ ਵੀ ਕਿਹਾ ਕਿ ਰੂਸ ਦਬਾਅ ਵਿੱਚ ਕੰਮ ਨਹੀਂ ਕਰੇਗਾ ਅਤੇ ਇਹ ਤੇਲ ਨੂੰ ਘੱਟ ਮਾਤਰਾ ਵਿੱਚ ਵੇਚ ਕੇ ਵੀ ਫਾਇਦਾ ਉਠਾਏਗਾ। ਪਰ ਵਿਸ਼ਲੇਸ਼ਕਾਂ ਅਨੁਸਾਰ, ਇਹ ਪਾਬੰਦੀਆਂ ਰੂਸੀ ਅਰਥਵਿਵਸਥਾ ਨੂੰ ਲੰਮੇ ਸਮੇਂ ਲਈ ਕਮਜ਼ੋਰ ਕਰਨਗੀਆਂ। ਰੂਸ ਦੇ ਤੇਲ ਨਿਰਯਾਤ ਵਿੱਚ 47 ਫੀਸਦੀ ਹਿੱਸਾ ਇਹਨਾਂ ਕੰਪਨੀਆਂ ਦਾ ਹੈ, ਜੋ ਚੀਨ ਅਤੇ ਭਾਰਤ ਨੂੰ ਜਾਂਦਾ ਹੈ। ਅਮਰੀਕਾ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਦੇਸ਼ੀ ਬੈਂਕਾਂ ਨੇ ਇਹਨਾਂ ਨਾਲ ਵਪਾਰ ਜਾਰੀ ਰੱਖਿਆ ਤਾਂ ਉਹਨਾਂ ’ਤੇ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ।ਇਸ ਨਾਲ ਵਿਸ਼ਵ ਬਾਜ਼ਾਰ ਵਿੱਚ ਅਸਥਿਰਤਾ ਵਧ ਗਈ ਹੈ।
ਅਸਲ ਵਿੱਚ ਅਮਰੀਕਾ ਤੇ ਰੂਸ ਯੂਕ੍ਰੇਨ ਦੇ ਕੁਦਰਤੀ ਭੰਡਾਰਾਂ ੳੱੁਪਰ ਕਾਬਜ਼ ਹੋਣਾ ਚਾਹੁੰਦੇ ਹਨ। ਇਹ ਮਸਲਾ ਸਿਰਫ਼ ਜੰਗ ਦਾ ਨਹੀਂ, ਅਰਥ-ਨੀਤੀ ਤੇ ਸੰਸਾਧਨਾਂ ਉਪਰ ਕਬਜ਼ੇ ਨਾਲ ਜੁੜਿਆ ਹੋਇਆ ਹੈ।
ਯੂਕ੍ਰੇਨ ਇੱਕ ਸਭ ਤੋਂ ਸੰਸਾਧਨ-ਧਨੀ ਦੇਸ਼ ਹੈ। ਇੱਥੇ ਬਹੁਤ ਕੀਮਤੀ ਖਣਿਜ, ਧਾਤਾਂ, ਅਨਾਜ ਤੇ ਊਰਜਾ ਸੰਬੰਧੀ ਸਰੋਤ ਹਨ।ਲੋਹਾ ਅਤੇ ਮੈਗਨੀਜ਼ ਵਿਸ਼ਵ ਦੇ ਕੁੱਲ ਭੰਡਾਰ ਦਾ ਲਗਭਗ 10% ਯੂਕ੍ਰੇਨ ਵਿੱਚ ਹੈ।ਸਟੀਲ ਉਦਯੋਗ ਲਈ ਬਹੁਤ ਜ਼ਰੂਰੀ ਹਨ।
ਇਥੇ ਕੋਇਲਾ ਯੂਰਪ ਵਿੱਚ ਸਭ ਤੋਂ ਵੱਡੇ ਕੋਇਲੇ ਦੇ ਭੰਡਾਰਾਂ ਵਿਚੋਂ ਸਭ ਤੋਂ ਜ਼ਿਆਦਾ ਹੈ ਜੋ ਡੋਨਬਾਸ ਖੇਤਰ ਵਿੱਚ ਮੌਜੂਦ ਹੈ। ਯੂਰੇਨੀਅਮ ਪਰਮਾਣੂ ਊਰਜਾ ਲਈ ਬਹੁਤ ਮਹੱਤਵਪੂਰਨ ਹੈ।ਇਹ ਯੂਕ੍ਰੇਨ ਵਿੱਚ ਯੂਰਪ ਦੇ ਸਭ ਤੋਂ ਵੱਡੇ ਭੰਡਾਰਾਂ ਵਿਚੋਂ ਜਿਆਦਾ ਪਾਇਆ ਜਾਂਦਾ ਹੈ।ਯੂਰਪ ਵੱਲ ਜਾਣ ਵਾਲੀਆਂ ਰੂਸ ਦੀਆਂ ਗੈਸ ਪਾਈਪਲਾਈਨਾਂ ਯੂਕਰੇਨ ਰਾਹੀਂ ਲੰਘਦੀਆਂ ਹਨ।ਕਾਲੇ ਸਾਗਰ ਦੇ ਹਿੱਸੇ ਵਿੱਚ ਤੇਲ ਤੇ ਗੈਸ ਦੇ ਵੱਡੇ ਸੰਭਾਵੀ ਖੇਤਰ ਹਨ।ਯੂਕ੍ਰੇਨ ਨੂੰ ਯੂਰਪ ਦੀ ਅਨਾਜ-ਪੇਟੀ ਕਿਹਾ ਜਾਂਦਾ ਹੈ।ਯੂਕ੍ਰੇਨ ਗੰਦਮ, ਮੱਕੀ, ਤੇਲਦਾਰ ਬੀਜਾਂ ਵਿੱਚ ਵਿਸ਼ਵ ਪੱਧਰੀ ਨਿਰਯਾਤਕਾਰ ਹੈ।ਲਿਥੀਅਮ, ਟਾਈਟੇਨੀਅਮ, ਨਿੱਕਲ, ਦੁਰਲੱਭ ਧਰਤੀ ਦੇ ਤੱਤ ਯੂਕ੍ਰੇਨ ਵਿੱਚ ਮੌਜੂਦ ਹਨ।ਇਹ ਇਲੈਕਟਿ੍ਰਕ ਕਾਰਾਂ, ਮਿਸਾਈਲਾਂ ਤੇ ਹਾਈ-ਟੈਕ ਉਦਯੋਗਾਂ ਲਈ ਬਹੁਤ ਜ਼ਰੂਰੀ ਹਨ।ਯੂਕ੍ਰੇਨ ਕੋਲ ਇਨ੍ਹਾਂ ਦੇ ਵੱਡੇ ਭੰਡਾਰ ਹਨ।ਆਖਿਰ ਰੂਸ ਇਹਨਾਂ ਕੁਦਰਤੀ ਭੰਡਾਰਾਂ ਨੂੰ ਕਿਉਂ ਲੁੱਟਣਾ ਚਾਹੁੰਦਾ ਹੈ।ਇਹ ਸੰਸਾਧਨ ਉਸਦੇ ਹੱਥ ਆਉਣ ਤੇ ਰੂਸ ਦੁਬਾਰਾ ਸੁਪਰਪਾਵਰ ਬਣ ਸਕਦਾ ਹੈ।ਖਾਸਕਰ ਗੈਸ ਤੇ ਲੋਹੇ ਦੇ ਖੇਤਰਾਂ ਉਤੇ ਕਬਜ਼ਾ ਕਰਕੇ ਯੂਰਪ ਉੱਤੇ ਦਬਾਅ ਬਣਾਉਣਾ ਚਾਹੁੰਦਾ ਹੈ।ਯੂਕ੍ਰੇਨ ਨਾਟੋ ਵਿੱਚ ਨਾ ਜਾਵੇ, ਇਹ ਰੂਸ ਦਾ ਵੱਡਾ ਟੀਚਾ ਹੈ।ਜੇ ਯੂਕ੍ਰੇਨ ਪੱਛਮੀ ਸੰਸਾਰ ਨਾਲ ਮਿਲ ਜਾਂਦਾ ਹੈ, ਤਾਂ ਰੂਸ ਦੀ ਸੁਰੱਖਿਆ ਘੱਟ ਹੋ ਜਾਂਦੀ।
ਸਵਾਲ ਇਹ ਹੈ ਕਿ ਅਮਰੀਕਾ ਕਿਉਂ ਦਖ਼ਲਅੰਦਾਜ਼ੀ ਕਰ ਰਿਹਾ ਯੂਕ੍ਰੇਨ ਰੂਸ ਮਸਲੇ ਵਿੱਚ। ਕੌਮਾਂਤਰੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਨਹੀਂ ਚਾਹੁੰਦਾ ਕਿ ਰੂਸ ਯੂਰਪ ਵਿੱਚ ਵੱਡੀ ਤਾਕਤ ਬਣੇ।
ਇਸ ਲਈ ਉਹ ਯੂਕ੍ਰੇਨ ਨੂੰ ਹਥਿਆਰ ਤੇ ਪੈਸਾ ਦੇ ਕੇ ਸਹਿਯੋਗ ਕਰਦਾ ਹੈ ਤਾਂ ਜੋ ਉਹ ਰੂਸ ਅੱਗੇ ਡਟ ਸਕੇ।ਯੂਕ੍ਰੇਨ ਦੇ ਲਿਥੀਅਮ, ਯੂਰੇਨੀਅਮ, ਤੇ ਤੇਲ ਖੇਤਰਾਂ ਵਿੱਚ ਅਮਰੀਕੀ ਕੰਪਨੀਆਂ ਦੀ ਨਜ਼ਰ ਹੈ।ਉਹ ਭਵਿੱਖ ਦੇ ਇਲੈਕਟਿ੍ਰਕ ਵਾਹਨਾਂ ਤੇ ਹਥਿਆਰ ਉਦਯੋਗ ਲਈ ਇਹ ਸੰਸਾਧਨ ਹਾਸਲ ਕਰਨਾ ਚਾਹੁੰਦੇ ਹਨ।
ਯੂ.ਐੱਨ. ਜਾਂ ਵਿਸ਼ਵ ਬੈਂਕ ਵਰਗੀ ਸੰਸਥਾ ਵੱਲੋਂ ਯੂਕ੍ਰੇਨ ਦੇ ਭੰਡਾਰਾਂ ਉੱਤੇ ਨਿਗਰਾਨੀ ਸਥਾਪਿਤ ਕੀਤੀ ਜਾਵੇ, ਜਿਸ ਵਿੱਚ ਰੂਸੀ ਕਬਜ਼ੇ ਵਾਲੇ ਖੇਤਰਾਂ (ਜਿਵੇਂ ਡੋਨਬਾਸ) ਨੂੰ ਵਾਪਸ ਲੈਣ ਲਈ ਸ਼ਾਂਤੀ ਸਮਝੌਤੇ ਵਿੱਚ ਸ਼ਾਮਲ ਕੀਤਾ ਜਾਵੇ। ਭੰਡਾਰਾਂ ਨੂੰ ਵੰਡਣ ਲਈ ਆਈ.ਐੱਮ.ਐੱਫ. ਵਰਗਾ ਅੰਤਰਰਾਸ਼ਟਰੀ ਫੰਡ ਬਣਾਇਆ ਜਾਵੇ, ਜੋ ਯੂਕ੍ਰੇਨ ਨੂੰ 70% ਹਿੱਸਾ ਦੇਵੇ ਅਤੇ ਬਾਕੀ ਨੂੰ ਨਿਰਪੱਖ ਨਿਵੇਸ਼ਾਂ ਲਈ ਵਰਤੇ। ਇਹ ਰੂਸ ਨੂੰ ਲੁੱਟ ਤੋਂ ਰੋਕੇਗਾ ਅਤੇ ਅਮਰੀਕਾ ਨੂੰ ਨਿੱਜੀ ਡੀਲਾਂ ਵਿੱਚ ਵਧੇਰੇ ਫਾਇਦਾ ਨਹੀਂ ਹੋਣ ਦੇਵੇਗਾ।
![]()
