ਯੂਕ੍ਰੇਨ ਨੇ ਰੂਸ ਦਾ ਸਾੜ ਦਿੱਤਾ ਪੈਟਰੋਲ ਟੈਂਕ

In ਮੁੱਖ ਖ਼ਬਰਾਂ
March 14, 2025
ਮਾਸਕੋ/ਏ.ਟੀ.ਨਿਊਜ਼: ਯੂਕ੍ਰੇਨੀ ਹਥਿਆਰਬੰਦ ਬਲਾਂ ਨੇ ਦੱਖਣੀ ਰੂਸ ਦੇ ਕ੍ਰਾਸਨੋਦਰ ਪ੍ਰਦੇਸ਼ ਦੇ ਤੁਆਪਸੇ ਵਿੱਚ ਇੱਕ ਤੇਲ ਰਿਫਾਇਨਰੀ ’ਤੇ ਹਮਲਾ ਕੀਤਾ, ਜਿਸ ਨਾਲ ਇੱਕ ਪੈਟਰੋਲ ਟੈਂਕ ਨੂੰ ਅੱਗ ਲੱਗ ਗਈ। ਇਹ ਜਾਣਕਾਰੀ ਗਵਰਨਰ ਵੇਨਿਆਮਿਨ ਇਵਾਨੋਵਿਚ ਕੋਂਡਰਾਤਯੇਵ ਨੇ ਦਿੱਤੀ। ਕੋਂਡਰਾਤਯੇਵ ਨੇ ਟੈਲੀਗ੍ਰਾਮ ’ਤੇ ਲਿਖਿਆ,‘ਕੀਵ ਸ਼ਾਸਨ ਨੇ ਤੁਆਪਸੇ ਵਿੱਚ ਇੱਕ ਤੇਲ ਰਿਫਾਇਨਰੀ ’ਤੇ ਹਮਲਾ ਕੀਤਾ। ਗੈਸੋਲੀਨ ਟੈਂਕਾਂ ਵਿਚੋਂ ਇੱਕ ਪੈਟਰੋਲ ਟੈਂਕ ਨੂੰ ਅੱਗ ਲੱਗ ਗਈ। ਅੱਗ ਦਾ ਖੇਤਰਫਲ 1,000 ਵਰਗ ਮੀਟਰ ਤੋਂ ਵੱਧ ਹੈ, ਐਮਰਜੈਂਸੀ ਸੇਵਾਵਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Loading