ਯੂਪੀ: ਬੱਸ ਪਲਟਣ ਕਾਰਨ 38 ਯਾਤਰੀ ਜ਼ਖਮੀ

In ਮੁੱਖ ਖ਼ਬਰਾਂ
September 21, 2024
ਕਨੌਜ, 21 ਸਤੰਬਰ: ਇੱਥੇ ਤਿਵਰਾ ਥਾਣਾ ਅਧੀਨ ਪੈਂਦੇ ਖੇਤਰ ਵਿੱਚ ਇੱਕ ਸਲੀਪਰ ਬੱਸ ਪਲਟਣ ਕਾਰਨ 38 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੈੱਸ ਵੇਅ ’ਤੇ ਸ਼ੱਕਰਵਾਰ ਦੇਰ ਰਾਤ ਕਰੀਬ 12:15 ਵਜੇ ਵਾਪਰਿਆ। ਖੇਤਰ ਦੀ ਸਰਕਲ ਅਧਿਕਾਰੀ (ਸੀਓ) ਪ੍ਰਿਅੰਕਾ ਵਾਜਪਾਈ ਨੇ ਕਿਹਾ ਕਿ ਬੱਸ 80 ਯਾਤਰੀਆਂ ਨੂੰ ਲੈ ਕੇ ਗੋਂਡਾ ਤੋਂ ਦਿੱਲੀ ਜਾ ਰਹੀ ਇੱਕ ਸਲੀਪਰ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ 38 ਯਾਤਰੀ ਜ਼ਖਮੀ ਹੋ ਗਏ।

Loading