ਲੰਡਨ/ਏ.ਟੀ.ਨਿਊਜ਼: ਯੂਰੋਪਾ ਫ਼ੁਟਬਾਲ ਲੀਗ ’ਚ ਪਿਛਲੇ ਦਿਨੀਂ ਡੋਨਿਯਲ ਮੈਲੇਨ ਦੇ ਦੋ ਗੋਲਾਂ ਦੀ ਬਦੌਲਤ ਐਸਟਨ ਵਿਲਾ ਨੇ ਯੰਗ ਬਾਇਜ਼ ਨੂੰ 2-1 ਨਾਲ ਹਰਾਇਆ। ਮੈਚ ’ਚ ਮੈਲੇਨ ’ਤੇ ਦਰਸ਼ਕਾਂ ਵੱਲੋਂ ਕੋਈ ਵਸਤੂਆਂ ਸੁੱਟੀਆਂ ਗਈ, ਜੋ ਉਸ ਦੇ ਸਿਰ ’ਤੇ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਏ। ਦਰਸ਼ਕਾਂ ਦੇ ਹੰਗਾਮੇ ਕਾਰਨ ਮੈਚ ਕੁਝ ਸਮੇਂ ਲਈ ਰੋਕਣਾ ਪਿਆ। 27ਵੇਂ ਮਿੰਟ ਵਿੱਚ ਮੈਲੇਨ ਦੇ ਗੋਲ ਕਰਨ ਦੇ ਬਾਅਦ ਇਹ ਘਟਨਾ ਵਾਪਰੀ। 42ਵੇਂ ਮਿੰਟ ’ਚ ਡੱਚ ਫ਼ਾਰਵਰਡ ਮੈਲੇਨ ਦੇ ਦੂਜੇ ਗੋਲ ਦੇ ਬਾਅਦ ਯੰਗ ਬਾਇਜ਼ ਦੇ ਪ੍ਰਸ਼ੰਸਕਾਂ ਨੇ ਵਿਲਾ ਦੇ ਖਿਡਾਰੀਆਂ ’ਤੇ ਫ਼ਿਰ ਤੋਂ ਚੀਜ਼ਾਂ ਸੁੱਟੀਆਂ।
ਹੋਰ ਮੁਕਾਬਲਿਆਂ ’ਚ, ਰੋਮਾ ਨੇ ਦੋ ਘਰੇਲੂ ਹਾਰਾਂ ਦੇ ਬਾਅਦ ਵਾਪਸੀ ਕੀਤੀ ਤੇ ਨੀਲ ਐਲ ਐਨਾਉਈ ਤੇ ਸਬਸਟੀਟਿਊਟ ਸਟੀਫ਼ਨ ਐਲ ਸ਼ਾਰਾਵੀ ਦੇ ਗੋਲਾਂ ਦੀ ਮਦਦ ਨਾਲ ਮਿਡਟਜ਼ਿਲੈਂਡ ’ਤੇ 2-1 ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ, ਲਿਲੇ ਨੇ ਡਾਇਨਾਮੋ ਜਾਗਰੇਬ ਨੂੰ 4-0 ਨਾਲ ਹਰਾਇਆ, ਜਦ ਕਿ 10 ਖਿਡਾਰੀਆਂ ਵਾਲੇ ਫ਼ੇਨਰਬਾਚੇ ਨੂੰ ਫ਼ੇਰੇਨਕਵਾਰੋਸ ਨੇ 1-1 ਨਾਲ ਬਰਾਬਰ ਰੱਖਿਆ। ਲਿਓਨ ਨੇ ਮੈਕਾਬੀ ਤੇਲ ਅਵੀਵ ਨੂੰ 6-0 ਨਾਲ ਹਰਾਉਂਦਿਆਂ ਤੇਲ ਅਵੀਵ ਦੇ ਸਾਰੇ ਮੁਕਾਬਲਿਆਂ ’ਚ ਲਗਾਤਾਰ ਪੰਜ ਮੈਚ ਜਿੱਤਣ ਦੇ ਸਿਲਸਿਲੇ ਨੂੰ ਖਤਮ ਕੀਤਾ।
![]()
