ਯੂ.ਐਨ. ’ਚ ਸਿੱਖ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕੀਤੀ

In ਮੁੱਖ ਖ਼ਬਰਾਂ
November 28, 2025

ਯੂ.ਐਨ. ਘੱਟ ਗਿਣਤੀਆਂ ਫੋਰਮ ਦੇ 18ਵੇਂ ਸੈਸ਼ਨ ਵਿੱਚ ਭਾਈ ਮੋਨਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ’ਤੇ ਇੰਡੀਅਨ ਕਬਜ਼ੇ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਖੜ੍ਹੇ ਸਿੱਖ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕੀਤੀ। ਯੂਨੀਵਰਸਿਟੀਆਂ ਤੋਂ ਅੰਤਰਰਾਸ਼ਟਰੀ ਮੰਚਾਂ ਤੱਕ, ਦੁਨੀਆਂ ਭਰ ਦੇ ਸਿੱਖ ਆਗੂ ਨਿਧੜਕ ਹੋ ਕੇ ਪੰਥਕ ਮੁੱਦਿਆ ਦੀ ਬੇਬਾਕੀ ਨਾਲ ਪੈਰਵਾਈ ਕਰ ਰਹੇ ਹਨ।
ਬਿਆਨ ਵਿੱਚ ਭਾਜਪਾ ਦੀ ਅਗਵਾਈ ਹੇਠ ਸਿੱਖ ਹੱਕਾਂ, ਪਹਚਾਣ ਅਤੇ ਸੰਸਥਾਵਾਂ ’ਤੇ ਹਮਲਿਆਂ ਵਿਰੁੱਧ ਡੱਟਣ ਵਾਲੀ ਜ਼ਮੀਨੀ ਪੱਧਰ ਦੀ ਜ਼ੋਰਦਾਰ ਮੁਹਿੰਮ ਦੀ ਸ਼ਲਾਘਾ ਕੀਤੀ। ਨਾਲ ਹੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਅੰਦੋਲਨ ਕੁਚਲਣ ਦੀਆਂ ਕੋਸ਼ਿਸ਼ਾਂ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜੋੜਦਿਆਂ ਸਿੱਖ ਲੀਡਰਸ਼ਿਪ ਨੂੰ ਤੋੜਨ ਦੀ ਵਿਸ਼ਾਲ ਰਣਨੀਤੀ ਦੇ ਸਪੱਸ਼ਟ ਨਿਸ਼ਾਨ ਦੱਸੇ ਹਨ।

Loading