ਯੂ ਪੀ ਵਿੱਚ ਸਮਾਗਮ ਦੌਰਾਨ ਡਿੱਗੀ ਲੱਕੜ ਦੀ ਸਟੇਜ਼, ਪੰਜ ਵਿਅਕਤੀਆਂ ਦੀ ਮੌਤ

In ਮੁੱਖ ਖ਼ਬਰਾਂ
January 28, 2025
ਬਾਗ਼ਪਤ(ਯੂਪੀ), 28 ਜਨਵਰੀ : ਇਥੇ ਬੜੌਤ ਵਿਚ ਜੈਨ ਭਾਈਚਾਰੇ ਦੇ ਸਮਾਗਮ ਦੌਰਾਨ ਲੱਕੜ ਦੀ ਬਣੀ ਸਟੇਜ ਡਿੱਗਣ ਨਾਲ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਿਲ੍ਹਾ ਮੈਜਿਸਟਰੇਟ ਅਸਮਿਤਾ ਲਾਲ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਮਗਰੋਂ 20 ਜਣਿਆਂ ਨੂੰ ਛੁੱਟੀ ਦੇ ਦਿੱਤੀ ਗਈ ਜਦੋਂਕਿ ਬਾਕੀ ਜ਼ੇਰੇ ਇਲਾਜ ਹਨ। ਜੈਨ ਭਾਈਚਾਰੇ ਵੱੱਲੋਂ ਇਹ ਸਾਲਾਨਾ ਸਮਾਗਮ ਪਿਛਲੇ 30 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਲਾਲ ਨੇ ਕਿਹਾ, ‘‘ਸਮਾਗਮ ਦੌਰਾਨ ਲੱਕੜ ਦੀ ਬਣੀ ਸਟੇਜ ਡਿੱਗ ਗਈ, ਜਿਸ ਵਿਚ 40 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਤੇ ਪੰਜ ਦੀ ਮੌਤ ਹੋ ਗਈ।’’ ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਵੀ ਦੁਆ ਕੀਤੀ ਹੈ।

Loading