ਰਾਜਨੀਤੀ, ਅਰਥਵਿਵਸਥਾ, ਸੁਰੱਖਿਆ ਅਤੇ ਸਮਾਜ ਨੂੰ ਬਦਲ ਰਹੀ ਹੈ ਮਸਨੂਈ ਬੌਧਿਕਤਾ : ਮੋਦੀ

In ਮੁੱਖ ਖ਼ਬਰਾਂ
February 12, 2025
ਪੈਰਿਸ, 12 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਂਝੇ ਮੁੱਲਾਂ ਨੂੰ ਕਾਇਮ ਰੱਖਣ ਅਤੇ ਜੋਖ਼ਮਾਂ ਨੂੰ ਹੱਲ ਕਰਨ ਲਈ ਮਸਨੂਈ ਬੌਧਿਕਤਾ (ਏਆਈ) ਦਾ ਸ਼ਾਸਨ ਅਤੇ ਮਾਪਦੰਡ ਸਥਾਪਤ ਕਰਨ ਲਈ ਸਮੂਹਿਕ ਆਲਮੀ ਯਤਨਾਂ ਲਈ ਇੱਕ ਮਜ਼ਬੂਤ ​​ਕੇਸ ਪੇਸ਼ ਕੀਤਾ। ਸ੍ਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਮਸਨੂਈ ਬੌਧਿਕਤਾ ਰਾਜਨੀਤੀ, ਅਰਥਵਿਵਸਥਾ, ਸੁਰੱਖਿਆ ਅਤੇ ਸਮਾਜ ਨੂੰ ਬਦਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਸਾਂਝੇ ਮੁੱਲਾਂ ਨੂੰ ਕਾਇਮ ਰੱਖਣ, ਜੋਖ਼ਮਾਂ ਨੂੰ ਹੱਲ ਕਰਨ ਅਤੇ ਵਿਸ਼ਵਾਸ ਬਣਾਉਣ ਵਾਲੇ ਸੁਸ਼ਾਸਨ ਅਤੇ ਮਾਪਦੰਡ ਸਥਾਪਤ ਕਰਨ ਲਈ ਸਮੂਹਿਕ ਵਿਸ਼ਵਵਿਆਪੀ ਯਤਨਾਂ ਦੀ ਲੋੜ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਇਸ ਸਦੀ ਵਿੱਚ ਮਸਨੂਈ ਬੌਧਿਕਤਾ ਮਨੁੱਖਤਾ ਲਈ ਕੋਡ ਲਿਖ ਰਹੀ ਹੈ। ਏਆਈ ਕਰਕੇ ਨੌਕਰੀਆਂ ਦੇ ਨੁਕਸਾਨ ਬਾਰੇ ਖਦਸ਼ਿਆਂ ਦਾ ਹਵਾਲਾ ਦਿੰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਤਕਨਾਲੋਜੀ ਕਾਰਨ ਕੰਮ ਅਲੋਪ ਨਹੀਂ ਹੁੰਦਾ ਬਲਕਿ ਇਸਦਾ ਸੁਭਾਅ ਬਦਲਦਾ ਹੈ ਅਤੇ ਨਵੀਆਂ ਕਿਸਮਾਂ ਦੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਏਆਈ ਦੁਆਰਾ ਸੰਚਾਲਿਤ ਭਵਿੱਖ ਲਈ ਆਪਣੇ ਲੋਕਾਂ ਨੂੰ ਹੁਨਰਮੰਦ ਬਣਾਉਣ ਅਤੇ ਮੁੜ ਹੁਨਰਮੰਦ ਬਣਾਉਣ ਵਿੱਚ ਨਿਵੇਸ਼ ਕਰਨ ਦੀ ਲੋੜ ਹੈ।’

Loading