ਰਿਸ਼ਤਿਆਂ ਵਿੱਚ ਦਰਾਰ….

In ਮੁੱਖ ਲੇਖ
February 22, 2025
ਰਿਸ਼ਤੇ ਕਿਉਂ ਤਿੜਕ ਰਹੇ ਹਨ । ਰਿਸ਼ਤਿਆਂ ਵਿੱਚ ਫ਼ਰਕ ਕਿਉਂ ਪੈ ਰਿਹਾ ਹੈ...? ਕੀ ਸਾਡੀਆਂ ਗ਼ਲਤ ਫਹਿਮੀਆਂ ਕਰਕੇ ਜਾਂ ਅਸੀਂ ਰਿਸ਼ਤਿਆਂ ਵੱਲ ਧਿਆਨ ਨਹੀਂ ਦੇ ਰਹੇ , ਜਾਂ ਸਾਡਾ ਖ਼ੁਦ ਸੋਚਣ ਦੀ ਬਜਾਏ ਅਸੀਂ ਦੂਸਰਿਆਂ ਦੀਆਂ ਗੱਲਾਂ ਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਟੁੱਟਦੇ ਰਿਸ਼ਤਿਆਂ ਦਾ ਕਾਰਨ ਸਾਡਾ ਡਿਪਰੈਸ਼ਨ ਵੀ ਹੋ ਸਕਦਾ ਹੈ ।ਸਾਡੇ ਹੱਦ ਤੋਂ ਵੱਧ ਖ਼ਰਚ, ਮਨ ਦਾ ਬੋਝ ,ਸਾਨੂੰ ਸੋਚਣ ਨਹੀਂ ਦਿੰਦਾ।ਜੋ ਜਿਸ ਤਰ੍ਹਾਂ ਸਾਨੂੰ ਬੋਲ ਦਿੰਦਾ ਹੈ। ਅਸੀਂ ਉਸ ਤਰਾਂ ਇਤਬਾਰ ਕਰ ਲੈਂਦੇ ਹਾਂ।ਛੋਟੀਆਂ -ਛੋਟੀਆਂ ਗੱਲਾਂ ਵੀ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣਦੀਆਂ ਹਨ ।ਇੱਕ ਦੂਜੇ ਤੇ ਵਿਸ਼ਵਾਸ ਨਾ ਹੋਣਾ ਵੀ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣਦਾ ਹੈ ।ਹੱਦ ਤੋਂ ਵੱਧ ਕਿੱਸੇ ਨੂੰ ਭੋਲਾ ਸਮਝਣਾ ਵੀ ਰਿਸ਼ਤਿਆਂ ਚ ਦਰਾਰ ਪੈਦਾ ਕਰਦਾ ਹੈ ।ਦੂਸਰਾ ਕਾਰਨ ਇਹ ਵੀ ਹੈ ਕਿ ਅਸੀਂ ਬੀਮਾਰੀ ਕਰਕੇ ਦੂਰ ਹੋ ਰਹੇ ਹਾਂ, ਏਦਾਂ ਲੱਗਦਾ ਹੈ ਇੱਕ ਘਰ ਵਿੱਚ ਰਹਿੰਦੇ ਹੋਏ ਵੀ ਅਣਜਾਣ ਹਾਂ । ਜ਼ਮੀਨਾਂ ਦੇ ਵੰਡੇ ਤਾਂ ਜੰਮਦਿਆਂ ਹੀ ਪੈ ਜਾਂਦੇ ਹਨ। ਪਰ ਹੁਣ ਤਾਂ ਅਸੀ ਇੱਕ ਦੂਜੇ ਵੱਲ ਨਫ਼ਰਤ ਭਰੀਆਂ ਅੱਖਾਂ ਨਾਲ ਹੀ ਦੇਖਦੇ ਹਾਂ।ਰਿਸ਼ਤਿਆਂ ਦੀ ਕਦਰ ਖ਼ਤਮ ਹੋ ਚੁੱਕੀ ਹੈ। ਇੱਕ ਲੋਕਾਂ ਦਾ ਹੰਕਾਰ ਵੀ ਲੈ ਬੈਠਾ ਹੈ।ਕੰਮ ਸਭ ਦੇ ਠੱਪ ਹੋਏ ਪਏ ਹਨ। ਰੋਜ਼ੀ ਰੋਟੀ ਰੁਜ਼ਗਾਰ ਖੁੱਸ ਗਿਆ ਹੈ ।ਸ਼ਾਇਦ ਇਸ ਲਈ ਅਸੀਂ ਆਪਣਿਆਂ ਤੋਂ ਦੂਰੀ ਬਣਾ ਰਹੇ ਹਾਂ । ਆਂਢ ਗੁਆਂਢ ਵੀ ਇੱਕ ਦੂਜੇ ਦਾ ਹਾਲ ਚਾਲ ਨਹੀਂ ਪੁੱਛਦਾ,ਕੀ ਹੋ ਗਿਆ ,ਕਿਉਂ ਹੋਇਆ ਕੋਈ ਮਤਲਬ ਹੀ ਨਹੀਂ ਰੱਖਦਾ।ਸਭ ਦੀਆਂ ਜ਼ਿੰਦਗੀਆਂ ਡਾਵਾਂ ਡੋਲ ਹੋ ਗਈਆਂ ਹਨ। ਸ਼ਾਇਦ ਹੁਣ ਸੰਭਲਣ ਦਾ ਵਕਤ ਖ਼ਤਮ ਹੋ ਚੁੱਕਿਆ ਹੈ।ਇਨਸਾਨ ਹੀ ਇਨਸਾਨ ਤੋਂ ਦੂਰ ਜਾ ਰਿਹਾ ਹੈ ।ਇਹ ਅੱਜਕੱਲ੍ਹ ਦੇ ਤਿੜਕਦੇ ਰਿਸ਼ਤਿਆਂ ਦੀ ਹੀ ਨਿਸ਼ਾਨੀ ਹੈ ।ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ। ਤੇ ਰਿਸ਼ਤੇਦਾਰੀਆ ਨੂੰ ਨਿਭਾਉਣ ਵਿਚ ਨਾਕਾਮਯਾਬ ਹੋ ਰਹੇ ਹਾਂ ।ਨਜ਼ਦੀਕੀ ਰਿਸ਼ਤੇ ਵੀ ਸਾਡੇ ਤੋਂ ਦੂਰ ਜਾ ਰਹੇ ਹਨ ।ਆਉਣ ਵਾਲਾ ਸਮਾਂ ਪਤਾ ਨਹੀਂ ਸ਼ਾਇਦ ਇਸ ਤੋਂ ਵੀ ਭੈੜਾ ਹੋਵੇਗਾ।ਪਹਿਲਾਂ ਕਹਿੰਦੇ ਸੀ ਜੇ ਆਪਣਾ ਦੇਖਭਾਲ ਕਰੇਂਗਾ ਬੰਦਾ ਜਲਦੀ ਠੀਕ ਹੋ ਜਾਏਗਾ।ਅੱਜ ਕੱਲ੍ਹ ਤਾਂ ਕਹਿ ਰਹੇ ਹਨ ਜੇ ਇਕੱਲਾ ਬੰਦਾ ਹੈ ,ਤਾਂ ਹੀ ਜਲਦੀ ਠੀਕ ਹੋਵੇਗਾ।ਪਰ ਅੱਜਕੱਲ੍ਹ ਪਹਿਲਾਂ ਹੀ ਅਸੀਂ ਰਿਸ਼ਤਿਆਂ ਤੋਂ ਦੂਰ ਭੱਜ ਰਹੇ ਹਾਂ। ਵਨਪ੍ਰੀਤ ਕੌਰ

Loading