
ਮਾਸਕੋ/ਏ.ਟੀ.ਨਿਊਜ਼: ਰੂਸ ਨੇ ਕੁਰਸਕ ਖੇਤਰ ਦੇ ਸਭ ਤੋਂ ਵੱਡੇ ਸ਼ਹਿਰ ਸੁਡਜ਼ਾ ਨੂੰ ਵਾਪਸ ਲੈ ਲਿਆ ਹੈ, ਜਿਸ ’ਤੇ ਅਗਸਤ 2024 ਵਿੱਚ ਅਚਾਨਕ ਸਰਹੱਦ ਪਾਰ ਹਮਲੇ ਤੋਂ ਬਾਅਦ ਯੂਕ੍ਰੇਨੀ ਫ਼ੌਜਾਂ ਦਾ ਕਬਜ਼ਾ ਸੀ। ਰੂਸੀ ਰੱਖਿਆ ਮੰਤਰਾਲੇ ਨੇ ਇਹ ਐਲਾਨ ਕੀਤਾ।
ਇਹ ਐਲਾਨ ਉਦੋਂ ਆਇਆ ਹੈ ਜਦੋਂ ਰੂਸੀ ਫ਼ੌਜਾਂ ਕੁਰਸਕ ਖੇਤਰ ਵਿੱਚ ਆਪਣੇ ਆਖਰੀ ਗੜ੍ਹ ਤੋਂ ਯੂਕ੍ਰੇਨੀ ਫ਼ੌਜਾਂ ਨੂੰ ਬਾਹਰ ਕੱਢਣ ਦੇ ਨੇੜੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਦਿਨੀਂ ਖੇਤਰ ਵਿੱਚ ਫ਼ੌਜੀ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਉੱਥੇ ਫ਼ੌਜੀ ਕਮਾਂਡਰਾਂ ਨਾਲ ਗੱਲਬਾਤ ਕੀਤੀ।