ਅੰਮ੍ਰਿਤਸਰ ਦੇ ਇਕ ਮੰਦਰ ਵਿਚ ਹੋਏ ਧਮਾਕੇ ਉਪਰੰਤ ਭਾਵੇਂ ਪੁਲਿਸ ਵਲੋਂ ਇਕ ਮੁਲਜ਼ਮ ਗੁਰਸਿਦਕ ਉਰਫ਼ ਸਿਦਕੀ ਵਾਸੀ ਪਿੰਡ ਬੱਲ ਕਲਾਂ ਦਾ ਬੀਤੇ ਦਿਨੀਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਜਦੋਂਕਿ ਉਸ ਦਾ ਸਾਥੀ ਵਿਸ਼ਾਲ ਉਰਫ਼ ਚੂਈ ਵਾਸੀ ਰਾਜਾਸਾਂਸੀ ਫਰਾਰ ਹੋ ਗਿਆ ਸੀ। ਧਮਾਕਿਆਂ ਉਪਰੰਤ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ਦਾ ਮੁੱਦਾ ਸੰਸਦ ਵਿਚ ਵੀ ਗੂੰਜਿਆ ਸੀ, ਪਰ ਫਿਰ ਵੀ ਪਿਛਲੇ ਸਾਲ ਤੋਂ ਹੋ ਰਹੇ ਧਮਾਕਿਆਂ ਦਾ ਮਾਸਟਰ ਮਾਈਂਡ ਕੌਣ ਹੈ, ਹਾਲੇ ਤੱਕ ਇਸ ਦਾ ਪਤਾ ਨਹੀਂ ਲਗਾਇਆ ਜਾ ਸਕਿਆ ।ਇਸ ਲਈ ਕੇਵਲ ਕਰਿੰਦੇ ਹੀ ਪੁਲਿਸ ਦੀ ਪਕੜ ਵਿਚ ਆਏ ਹਨ ।ਪਿਛਲੇ ਸਾਲ ਨਵੰਬਰ 2024 ਤੋਂ ਸ਼ੁਰੂ ਹੋਏ ਧਮਾਕਿਆਂ ਦਾ ਸਿਲਸਿਲਾ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਤੇ ਕਿਸੇ ਧਾਰਮਿਕ ਸਥਾਨ 'ਤੇ ਹੋਇਆ ਇਹ ਪਹਿਲਾ ਹਮਲਾ ਹੈ, ਜਦਕਿ ਸੂਬੇ ਵਿਚ ਇਹ 13ਵਾਂ ਹਮਲਾ ਹੈ । 24 ਨਵੰਬਰ, 2024 ਨੂੰ ਅੰਮਿ੍ਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਆਈ.ਈ.ਡੀ. ਲਗਾਈ ਗਈ, ਹਾਲਾਂਕਿ ਇਹ ਫਟੀ ਨਹੀਂ ।27 ਨਵੰਬਰ ਨੂੰ ਅੰਮਿ੍ਤਸਰ ਸ਼ਹਿਰ ਦੀ ਬੰਦ ਪਈ ਪੁਲਿਸ ਚੌਕੀ ਗੁਰਬਖਸ਼ ਨਗਰ ਵਿਚ ਗ੍ਰਨੇਡ ਹਮਲਾ, 2 ਦਸੰਬਰ ਨੂੰ ਮੋਹਾਲੀ ਦੇ ਕਾਠਗੜ੍ਹ ਥਾਣੇ ਵਿਚ ਗ੍ਰਨੇਡ ਹਮਲਾ, 3 ਦਸੰਬਰ ਨੂੰ ਅੰਮਿ੍ਤਸਰ ਦੇ ਮਜੀਠਾ ਥਾਣੇ ਦੇ ਬਾਹਰ ਗ੍ਰਨੇਡ ਹਮਲਾ, ਜਿਸ ਨੂੰ ਪੁਲਿਸ ਨੇ ਗੱਡੀ ਦਾ ਟਾਇਰ ਫਟਿਆ ਦੱਸ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ।13 ਦਸੰਬਰ ਨੂੰ ਅਲੀਵਾਲ ਬਟਾਲਾ ਥਾਣੇ ਵਿਚ ਗ੍ਰਨੇਡ ਹਮਲਾ, 17 ਦਸੰਬਰ ਨੂੰ ਅੰਮਿ੍ਤਸਰ ਦੇ ਥਾਣਾ ਇਸਲਾਮਾਬਾਦ ਵਿਖੇ ਗ੍ਰਨੇਡ ਹਮਲਾ, 19 ਦਸੰਬਰ ਨੂੰ ਗੁਰਦਾਸਪੁਰ ਦੇ ਬਖਸ਼ੀਵਾਲਾ ਦੀ ਬੰਦ ਪਈ ਚੌਕੀ 'ਤੇ ਹਮਲਾ, 21 ਦਸੰਬਰ ਨੂੰ ਕਲਾਨੌਰ ਦੇ ਵਡਾਲਾ ਦੀ ਪੁਲਿਸ ਚੌਂਕੀ 'ਚ ਹਮਲਾ, ਇਸ ਸਾਲ ਦੀ ਪਹਿਲੀ ਘਟਨਾ 16 ਜਨਵਰੀ ਨੂੰ ਅੰਮਿ੍ਤਸਰ ਦੀ ਪੁਲਿਸ ਚੌਕੀ ਗੁੰਮਟਾਲਾ 'ਚ ਹੋਇਆ ਧਮਾਕਾ, 19 ਜਨਵਰੀ ਨੂੰ ਪਿੰਡ ਜੈਂਤੀਪੁਰ ਦੇ ਸ਼ਰਾਬ ਕਾਰੋਬਾਰੀ ਦੇ ਘਰ ਗ੍ਰਨੇਡ ਹਮਲਾ, 3 ਫਰਵਰੀ ਨੂੰ ਫਤਹਿਗੜ੍ਹ ਚੂੜੀਆਂ ਰੋਡ ਦੀ ਬੰਦ ਪਈ ਚੌਂਕੀ 'ਤੇ ਹਮਲਾ, 14 ਫਰਵਰੀ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪੁਲਿਸ ਮੁਲਾਜ਼ਮ ਦੇ ਘਰ ਧਮਾਕਾ ਤੇ ਬੀਤੇ ਦਿਨ ਅੰਮਿ੍ਤਸਰ ਦੇ ਠਾਕੁਰ ਦੁਆਰਾ ਮੰਦਰ ਵਿਚ ਹੋਏ ਗ੍ਰਨੇਡ ਹਮਲੇ ਦਾ ਮਾਮਲਾ ਪ੍ਰਮੁਖ ਹਨ।
ਪੰਜਾਬ ਦੇ ਅਜੋਕੇ ਹਾਲਾਤ ਹਰੇਕ ਪੰਜਾਬੀ ਨੂੰ ਇਕ ਦਮ 1982-84 ਦੀਆਂ ਘਟਨਾਵਾਂ ਦੀ ਯਾਦ ਤਾਜ਼ਾ ਕਰਵਾ ਰਹੇ ਹਨ | ਹਰ ਦੂਜੇ ਚੌਥੇ ਕਿਸੇ ਮੰਦਰ ਵਿਚ ਗਊਆਂ ਦੇ ਸਿੰਗ ਸੁਟੇ ਜਾਣ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਨ, ਗੁਰਦਵਾਰਾ ਸਰੋਵਰਾਂ ਵਿਚੋੰ ਸਿਗਰਟਾਂ ਬੀੜੀਆਂ ਜਾਂ ਅਜਿਹੀਆਂ ਸ਼ਰਾਰਤੀ ਵਸਤਾਂ ਮਿਲਦੀਆਂ | ਕਿੱਸਾ ਇਹ ਕਿ ਦੇਸੀ ਪਰਿੰਟ ਮੀਡੀਆ ਰਾਹੀੰ ਪੰਜਾਬ ਅੰਦਰ ਫਿਰਕੂ ਅੱਗ ਧੁਖਦੀ ਰਖੀ ਜਾਂਦੀ ਤਾਂ ਜੋ ਫਿਰਕੂ ਕਤਾਰਬੰਦੀ ਅਤੇ ਲਾਕਾਨੂੰਨੀ ਦਾ ਮਾਹੌਲ ਸਿਰਜਿਆ ਜਾਂਦਾ ਰਹੇ |
ਦਰਬਾਰ ਸਾਹਿਬ ਅੰਦਰ ਕਿਸੇ ਗੈਰ ਪੰਜਾਬੀ ਵਲੋੰ ਲੋਹੇ ਦੀ ਸਲਾਖ ਨਾਲ ਪੰਜ ਸ਼ਰਧਾਲੂਆਂ ਉਪਰ ਹਮਲਾ ਕਰਕੇ ਜ਼ਖਮੀ ਕਰਨਾ ਬਹੁਤ ਗੰਭੀਰ ਤਾਜ਼ਾ ਵਾਰਦਾਤ ਹੈ । ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਸੰਗਤਾਂ ਨੂੰ ਸ਼ੱਕ ਹੈ ਕਿ ਕੇਸ ਪਹਿਲਾਂ ਵਾਂਗ ਬੇਅਦਬੀਆਂ ਦੀ ਤਰ੍ਹਾਂ ਦਬਾਅ ਦਿੱਤਾ ਜਾਵੇਗਾ।ਗ੍ਰਿਫ਼ਤਾਰ ਕੀਤੇ ਗਏ ਹਮਲਾਵਰ ਦੀ ਪਛਾਣ ਜ਼ੁਲਫਾਨ ਵਜੋਂ ਹੋਈ ਹੈ, ਜੋ ਕਿ ਯਮੁਨਾ ਨਗਰ, ਹਰਿਆਣਾ ਦਾ ਰਹਿਣ ਵਾਲਾ ਹੈ। ਜੋ ਪਿਛਲੇ 2-3 ਦਿਨਾਂ ਤੋਂ ਅੰਮ੍ਰਿਤਸਰ ਆਇਆ ਹੋਇਆ ਸੀ।
ਬਾਦਲ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਅਨੁਸਾਰ ਅੰਮ੍ਰਿਤਸਰ ਇਲਾਕੇ ਵਿਤ 13ਵਾਂ ਗਰਨੇਡ ਧਮਾਕਾ ਹੈ ਜੋ ਪਿਛਲੇ ਕੁਛ ਸਮੇੰ ਦੌਰਾਨ ਵਾਪਰਿਆ ਹੈ ।ਅਜਿਹੀ ਇਕ ਹੋਰ ਭੜਕਾਊ ਘਟਨਾ ਬੀਤੇ ਦਿਨੀਂ ਲੁਧਿਆਣੇ ਵੀ ਵਾਪਰੀ ਜਦ ਸ਼ਰਾਬੀ ਭਈਆ ਗਰੋਹਾਂ ਨੇ ਮਸਜਿਦ ਉਪਰ ਪਥਰਾਉ ਕਰ ਦਿਤਾ । ਪਥਰਬਾਜ਼ੀ ਵੇਲੇ ਮਸਜਦ ਜਿਹੀ ਸੰਵੇਦਨਸ਼ੀਲ ਜਗਾ ਨਜ਼ਦੀਕ ਕੋਈ ਪੁਲਿਸ ਮੁਲਾਜ਼ਮ ਨਜ਼ਰ ਨਹੀੰ ਆਇਆ।
ਸ਼ਿਵ ਸੈਨਾ ਬਰਾਂਡ ਦੇ ਨਾਂ ਤੇ ਵਿਅਕਤੀਆਂ ਦੀਆਂ ਅਤੰਕੀ ਘਟਨਾਵਾਂ ਅਪਣੇ ਥਾਂ ਤੇ ਵਿਚਰਦੀਆਂ ਰਹਿੰਦੀਆਂ ਹਨ ।ਮੋਗਾ ਜ਼ਿਲਾ ਸੈਨਾ ਮੁਖੀ ਦੇ ਕਤਲ ਦੀ ਤਾਜ਼ਾ ਘਟਨਾ ਵਿਚ ਤਿੰਨ ਨੌਜਵਾਨ ਮੁਲਜ਼ਮ ਫੜ ਲਏ ਗਏ ਹਨ । ਇਕ ਨੌਜਵਾਨ ਪੁਲਿਸ ਮੁਕਾਬਲਾ ਬਣਾਕੇ ਮਾਰ ਦਿੱਤਾ ਗਿਆ।ਅਖੇ ਉਹ ਭੱਜ ਗਿਆ ਸੀ।ਅਸਲ ਵਿਚ ਸ਼ਿਵ ਸੈਨਾ ਵਾਲੀ ਇਸ ਘਟਨਾ ਦਾ ਫਿਰਕੂ ਕਤਾਰਬੰਦੀ ਨਾਲ ਸਬੰਧ ਨਹੀੰ, ਇਹ ਫਿਰੌਤੀ/ਬਲੈਕਮੇਲ/ਰਾਜਪਰਬੰਧਕ ਭਿ੍ਸ਼ਟਾਚਾਰ ਦਾ ਮਾਮਲਾ ਨਿਕਲਿਆ ਹੈ ।
ਲੋਕ ਆਪ ਪਛਾਣ ਕਰਨ ਕਿ 1982-84 ਵਿਚ ਕਿਵੇੰ ਖੁਫੀਆ ਸਟੇਟ ਮਸ਼ੀਨਰੀ ਨੇ ਧਰਮਯੁਧ ਮੋਰਚੇ ਨੂੰ ਲੀਹੋੰ ਲਾਹੁਣ ਲਈ ਕੀ ਕੀ ਹਥਕੰਡੇ ਅਪਣਾਏ ਸਨ ? ਕਿਵੇੰ ਪੰਜਾਬ ਦਾ ਮਾਹੌਲ ਖਰਾਬ ਕਰ ਕੇ ਫੌਜ ਲਈ ਦਖਲਯੋਗ ਹਾਲਾਤ ਬਣਾਏ ਗਏ ਸਨ ? ਉਸ ਅਧਿਆਏ ਦੇ ਕੁਛ ਅਹਿਮ ਪੱਖਾਂ ਤੋੰ ਗਵਰਨਰ ਪਾਂਡੇ ਨੇ ਪਰਦਾ ਚੁਕਿਆ ਸੀ ।
ਲੋਕ ਪਛਾਣ ਕਰਨ ਕਿ ਹੁਣ ਵਖਰੇ ਉਦੇਸ਼ਾਂ ਲਈ ਕਿਹੜੀਆਂ ਤਾਕਤਾਂ ਪੰਜਾਬ ਅੰਦਰ ਸੰਭਾਵਤ ਫਿਰਕੂ ਮਾਹੌਲ ਨੂੰ ਤਬਾਹ ਕਰ ਰਹੀਆਂ ਹਨ ਅਤੇ ਇਸ ਕਾਰੋਬਾਰ ਵਿਚ ਉਹ ਕੀ ਖਟਣ ਦੀ ਤਾਕ ਵਿਚ ਹਨ ?
ਦਹਾਕਿਆਂ ਦੇ ਦਹਾਕੇ ਬੀਤ ਜਾਂਦੇ ਹਨ, ਤਟ ਫਟ ਉਦੇਸ਼ ਬਦਲਦੇ ਰਹਿੰਦੇ ਹਨ ਪਰ ਸਟੇਟ ਹੱਥੀੰ ਇਤਿਹਾਸਕ ਇਕਸਾਰਤਾ ਦਾ ਵਹਿਣ ਅਆਪਣੇ ਥਾਂ ਵਗਦਾ ਰਹਿੰਦਾ ਹੈ |ਪੁਲਿਸ ਨੂੰ ਝੂਠੇ ਮੁਕਾਬਲਿਆਂ ਅਤੇ ਬੁਲਡੋਜ਼ਰ ਚਲਾਉਣ ਦੀਆਂ ਖੁਲਾਂ ਦੇ ਕੇ ਲਾਲਾ ਕੇਜਰੀਵਾਲ ਅਤੇ ਅਮਨ ਅਰੋੜਾ ਬੇਅੰਤ ਸਿੰਘ ਦੇ ਯੁਗ ਵਾਲੀ ਖਤਰਨਾਕ ਖੇਡ ਖੇਡ ਰਹੇ ਹਨ ।ਵਿਪਾਸਨਾ ਉਪਰੰਤ ਘੜੀ ਇਸ ਜ਼ਹਿਰੀਲੀ ਨੀਤੀ ਦੁਆਰਾ ਬਹੁਤ ਸਾਰੇ ਹਿੰਦੂ ਰਾਜਸੀ ਤੌਰ ਤੇ ਝਾੜੂਵਾਦ ਦੁਆਲੇ ਸ਼ਾਇਦ ਇਕਮੁਠ ਹੋ ਜਾਣ ਪਰ ਹੈ ਇਹ ਪੰਜਾਬ ਅੰਦਰ ਲਾਕਾਨੂੰਨੀ ਅਤੇ ਅਨਾਰਕੀ ਨੂੰ ਖੁੱਲਾ ਸੱਦਾ-ਪੱਤਰ । ਅਰੋੜਾ ਕਿੰਨੇ ਹੈੰਕੜ ਭਰੇ ਢੰਗ ਨਾਲ ਪੁਲਿਸ ਦੀਆੰ ਲਗਾਮਾਂ ਖੁਲੀਆਂ ਛਡਣ ਦੀਆਂ ਧਮਕੀਆਂ ਦੇ ਰਿਹੈ ਅਤੇ ਕਹਿ ਰਿਹਾ ਕਿ "ਜਿਹੜਾ ਹੈੰਡ ਗਰਨੇਡ ਰਖੇਗਾ ਉਹ ਪੁਲਿਸ ਮੁਕਾਬਲੇ ਲਈ ਤਿਆਰ ਰਹੇ" ! ਅਜਿਹੇ ਗੰਭੀਰ, ਸ਼ੱਕੀ ਵਾਕਿਆਤ ਵਿਚੋੰ ਉਹ ਪੁਲਿਸ ਹਥੀੰ ਪੜਤਾਲ ਅਤੇ ਨਿਆਂਪਾਲਿਕਾ ਦੇ ਦਖਲ ਨੂੰ ਚੁਪ ਚਾਪ ਬੇਦਖਲ ਕਰ ਰਿਹਾ ਹੈ ।ਇਸ ਵਿਚੋੰ ਲੋਕਰਾਜੀ ਸਹਿਜ ਗ਼ਾਇਬ ਹੈ । ਅਜਿਹੇ ਫਾਸ਼ੀ ਸਭਿਆਚਾਰ ਦਾ ਡਟ ਕੇ ਵਿਰੋਧ ਹੋਣਾ ਚਾਹੀਦਾ ਹੈ। ਪੁਲਿਸ ਦੇ ਮੂੰਹ ਨੂੰ ਜਦ ਖੂਨ ਲਗੇਗਾ ਤਾਂ ਪਟਿਆਲਾ ਵਰਗੀਆਂ ਘਟਨਾਵਾਂ ਤੁਹਾਡੇ ਸਾਹਮਣੇ ਪੈਰ ਪੈਰ ਤੇ ਉਭਰਨਗੀਆਂ ।