ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਲਾਸ ਏਂਜਲਸ ਕਾਊਂਟੀ ਸ਼ੈਰਿਫ਼ ਵਿਭਾਗ ਦੀ ਸਿਖਲਾਈ ਸ਼ਾਖਾ ਵਿੱਚ ਹੋਏ ਜਬਰਦਸਤ ਧਮਾਕੇ ਵਿੱਚ 3 ਪੁਲਿਸ ਅਫ਼ਸਰਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਸ਼ੈਰਿਫ਼ ਰਾਬਰਟ ਲੂਨਾ ਨੇ ਕਿਹਾ ਹੈ ਕਿ ਵਿਭਾਗ ਦਾ ਇਹ ਵੱਡਾ ਜਾਨੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਹੈ ਕਿ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਧਮਾਕਾ ਅਚਾਨਕ ਹੋਇਆ ਹੈ ਤੇ ਸੰਘੀ ਅਤੇ ਸਥਾਨਕ ਜਾਂਚ ਕਾਰ ਧਮਾਕੇ ਦੇ ਕਾਰਨ ਦਾ ਪਤਾ ਲਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਬਾਅਦ ਹੋਇਆ। ਸੂਚਨਾ ਮਿਲਣ ’ਤੇ ਬੰਬ ਦਸਤਾ ਤੁਰੰਤ ਮੌਕੇ ਉੱਪਰ ਪੁੱਜਾ। ਸ਼ੈਰਿਫ਼ ਨੇ ਕਿਹਾ ਹੈ ਕਿ ਫ਼ਿਲਹਾਲ ਮਾਰੇ ਗਏ ਪੁਲਿਸ ਅਫ਼ਸਰਾਂ ਦੇ ਨਾਂਅ ਜਾਰੀ ਨਹੀਂ ਕੀਤੇ ਜਾ ਰਹੇ ਹਨ।
![]()
