ਲੋਕ ਸਾਹਿਤ ਸੰਗਮ ਦੇ ਵਿਹੜੇ ਸਾਹਿਤਕਾਰਾਂ ਨੇ ਚੰਗਾ ਰੰਗ ਬੰਨਿਆ

ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਸਾਹਿਤਕ ਸਭਾ ਸਥਾਨਕ ਰੋਟਰੀ ਭਵਨ ਦੇ ਹਾਲ ਵਿਚ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਵਿਚ ਹੋਈ। ਸਭਾ ਦਾ ਅਗਾਜ਼ ਦਲਜੀਤ ਸਿੰਘ ਸ਼ਾਂਤ ਨੇ ਸੁਰੀਲੀ ਅਵਾਜ਼ ਵਿਚ ਗੀਤ ਨਾਲ ਕੀਤਾ। ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਨੇ 'ਧੀਆਂ ਕੋਲੋਂ ਖੋਹ ਲਿਆ ਏ ਹਕ਼ ਮੁਸਕਰਾਉਣ ਦਾ ' ਸੁਣਾਕੇ ਦੇਸ਼ ਦੇ ਹਾਕਮਾਂ ਨੂੰ ਦੁਰਕਾਰਿਆ। ਹਰਪਾਲ ਸਿੰਘ ਪਾਲ ਨੇ ' ਓ ਦੁਨੀਆ ਦੇ ਬੰਦਿਓ 'ਗੀਤ ਸੁਣਾਇਆ। ਸੁਨੀਤਾ ਦੇਸ ਰਾਜ ਨੇ 'ਮੇਰਾ ਪਿਆਰ ਹੈ ਤੂੰ ,ਸਤਿਕਾਰ ਹੈ ਤੂੰ ' ਸੁਣਾਕੇ ਇਬਾਦਤ ਕੀਤੀ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ 'ਨਾ ਮੈ ਮੁਫ਼ਤ ਵਿਚ ਆਟਾ ਚੌਲ ਦਲ ਮੰਗਦਾਂ ,ਮੈ ਤਾਂ ਬਸ ਸਰਕਾਰੇ ਰੁਜ਼ਗਾਰ ਮੰਗਦਾਂ ' ਬੁਲੰਦ ਆਵਾਜ਼ ਦੀ ਮਾਲਿਕ ਸੁਰਿੰਦਰ ਕੌਰ ਬਾੜਾ'ਹਾਲ ਦਾ ਮਹਿਰਮ ਤੂੰ ਸੱਜਣਾ ,ਪਰ ਦਿਲ ਦਾ ਮਹਿਰਮ ਨਾ ਹੋਇਆ ' ਸੁਣਾਕੇ ਸ਼ਰੋਤਿਆਂ ਨੂੰ ਨਿਹਾਲ ਕੀਤਾ। ਮਨਜੀਤ ਸਿੰਘ ਨਾਗਰਾ ਨੇ ਸੰਗੀਤਕ ਧੁਨਾਂ ਤੇ ਗੀਤ ਸੁਣਾਇਆ। ਕਰਮ ਸਿੰਘ ਟਿਵਾਣਾ ਨੇ 'ਰਿਟਾਇਰੀਆਂ ਦੀ ਮੌਜ਼ਾ ਹੀ ਮੌਜਾਂ ਸੁਣਾਕੇ ਮਾਹੌਲ ਸਿਰਜਿਆ। ਪ੍ਰਿੰ ਲਵਲੀ ਸਲੂਜਾ ਪੰਨੂ ਨੇ ਪੁਆਧੀ ਸੱਭਿਚਾਰਕ ਘੋੜੀਆਂ ਤੇ ਸੁਹਾਗ ਸੁਣਾਏ। ਕਰਮ ਸਿੰਘ ਹਕੀਰ ਦੀ'ਚਾਰ ਚੁਫੇਰੇ ਛਾਈ ਉਦਾਸੀ ,ਨਾ ਕੀਤੇ ਦਿੱਸਦਾ ਹਾਸਾ 'ਸੁਣਕੇ ਸਾਵਣ ਮਹੀਨੇ ਨੂੰ ਵੰਗਾਰਿਆ। ਪੱਤਰਕਾਰ ਜੀ ਪੀ ਸਿੰਘ ਨੇ ਸ਼ੇਅਰ ਸੁਣਾਕੇ ਰੰਗ ਬੰਨਿਆ।ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ 'ਜਿੰਦਾ ਸ਼ਹੀਦ' ਸੁਣਾਕੇ ਸਮਾਜ 'ਤੇ ਵੱਡਾ ਵਿਅੰਗ ਕੱਸਿਆ। ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਗੀਤ ਸੁਣਾਇਆ ਉਥੇ ਸਟੇਜ ਦੀ ਕਾਰਵਾਈ ਬਾਖੂਬ ਚਲਾਈ।

Loading