ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਰੋਲਿਨ ਲੀਵਿਟ ਗਰਭਵਤੀ ਹੈ ਤੇ ਉਹ ਇੱਕ ਧੀ ਨੂੰ ਜਨਮ ਦੇਵੇਗੀ। ਇਹ ਖ਼ਬਰ ਖੁਦ ਲੀਵਿਟ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਕਿਹਾ ਹੈ ਕਿ ਇਹ ਸਾਡੇ ਲਈ ਅਣਮੁੱਲਾ ਮਹਾਨ ਕ੍ਰਿਸਮਿਸ ਤੋਹਫ਼ਾ ਹੈ। ਲੀਵਿਟ ਨੇ ਲਿਖਿਆ ਹੈ ਕਿ ਮੇਰਾ ਪਤੀ ਤੇ ਮਂੈ ਸਾਡੇ ਪਰਿਵਾਰ ਦੇ ਵੱਡਾ ਹੋਣ ਪ੍ਰਤੀ ਉਤਸ਼ਾਹਿਤ ਹਾਂ ਤੇ ਸਾਡੇ ਪੁੱਤਰ ਦੇ ਵੱਡਾ ਭਰਾ ਬਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਲੀਵਿਟ ਨੇ ਲਿਖਿਆ ਹੈ ਕਿ ਧੀ ਦੇ ਅਗਲੇ ਸਾਲ ਮਈ ਵਿੱਚ ਪੈਦਾ ਹੋੋਣ ਦੀ ਆਸ ਹੈ। ਇਥੇ ਜ਼ਿਕਰਯੋਗ ਹੈ ਕਿ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਜੋੜੇ ਨੂੰ ਪੈਦਾ ਹੋਣ ਵਾਲੇ ਲਿੰਗ ਬਾਰੇ ਪਹਿਲਾਂ ਹੀ ਦਸ ਦਿੱਤਾ ਜਾਂਦਾ ਹੈ। 28 ਸਾਲਾ ਲੀਵਿਟ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਭ ਤੋਂ ਛੋਟੀ ਉਮਰ ਦੀ ਸਲਾਹਕਾਰ ਹੈ।
![]()
