ਵਿਨੇਸ਼ ਫੋਗਾਟ : ਉਲੰਪਿਕ ’ਚ ਟੁੱਟ ਗਿਆ ਸੋਨ ਤਗ਼ਮੇ ਦਾ ਸੁਪਨਾ

In ਖੇਡ ਖਿਡਾਰੀ
August 07, 2024
ਪੈਰਿਸ/ਏ.ਟੀ.ਨਿਊਜ਼ : ਭਾਰਤ ਨੂੰ ਉਲੰਪਿਕ ’ਚ ਵੱਡਾ ਝਟਕਾ ਲੱਗਿਆ ਹੈ। ਵਿਨੇਸ਼ ਫੋਗਾਟ, ਜਿਸ ਨੇ ਕੁਸ਼ਤੀ ’ਚ ਤਗ਼ਮਾ ਯਕੀਨੀ ਬਣਾਇਆ ਗਿਆ ਸੀ, ਨੂੰ ਜ਼ਿਆਦਾ ਭਾਰ ਹੋਣ ਕਾਰਨ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਖਬਰ ਨੇ ਸਾਰੇ ਖੇਡ ਪ੍ਰੇਮੀਆਂ ਦੇ ਦਿਲ ਤੋੜ ਦਿੱਤੇ ਹਨ। ਮੰਨਿਆ ਜਾ ਰਿਹਾ ਸੀ ਕਿ ਵਿਨੇਸ਼ 50 ਕਿਲੋਗ੍ਰਾਮ ਈਵੈਂਟ ’ਚ ਸੋਨ ਤਗ਼ਮਾ ਜਿੱਤੇਗੀ ਪਰ ਹੁਣ ਉਹ ਬਿਨਾਂ ਕਿਸੇ ਤਗ਼ਮੇ ਦੇ ਵਾਪਸੀ ਕਰੇਗੀ। ਵਿਨੇਸ਼ ਦੇ ਚਾਚਾ ਅਤੇ ਮਸ਼ਹੂਰ ਕੋਚ ਮਹਾਵੀਰ ਫੋਗਾਟ ਨੇ ਕਿਹਾ ਕਿ ਹੁਣ ਇਸ ’ਚ ਕੁਝ ਨਹੀਂ ਕੀਤਾ ਜਾ ਸਕਦਾ। ਦਰਅਸਲ ਅੱਜ ਵਿਨੇਸ਼ ਨੇ ਆਪਣਾ ਫਾਈਨਲ ਮੈਚ ਖੇਡਣਾ ਸੀ। ਮੈਚ ਤੋਂ ਪਹਿਲਾਂ ਹਰ ਖਿਡਾਰੀ ਦਾ ਭਾਰ ਮਾਪਿਆ ਜਾਂਦਾ ਹੈ। ਇਸੇ ਵਜ਼ਨ ਮਾਪਣ ਦੌਰਾਨ ਵਿਨੇਸ਼ ਦਾ ਵਜ਼ਨ ਨਿਰਧਾਰਤ 50 ਕਿਲੋ ਤੋਂ 150 ਗ੍ਰਾਮ ਵੱਧ ਪਾਇਆ ਗਿਆ। ਇੰਟਰਨੈਸ਼ਨਲ ਉਲੰਪਿਕ ਸੰਘ ਦੇ ਨਿਯਮਾਂ ਅਨੁਸਾਰ ਜੇਕਰ ਭਾਰ ਨਿਰਧਾਰਤ ਵਜ਼ਨ ਤੋਂ ਵੱਧ ਜਾਂਦਾ ਹੈ ਤਾਂ ਖਿਡਾਰੀ ਨੂੰ ਅਯੋਗ ਕਰਾਰ ਦਿੱਤਾ ਜਾਂਦਾ ਹੈ। ਨਿਯਮਾਂ ਮੁਤਾਬਕ ਵਿਨੇਸ਼ ਮੁਕਾਬਲੇ ਤੋਂ ਬਾਹਰ ਹੋ ਗਈ। ਹੁਣ ਉਸ ਨੂੰ ਕੋਈ ਤਗ਼ਮਾ ਨਹੀਂ ਮਿਲੇਗਾ। ਵਿਨੇਸ਼ ਦੇ ਚਾਚਾ ਅਤੇ ਮਸ਼ਹੂਰ ਕੁਸ਼ਤੀ ਕੋਚ ਮਹਾਵੀਰ ਫੋਗਾਟ ਨੇ ਕਿਹਾ ਕਿ ਹੁਣ ਕੁਝ ਨਹੀਂ ਹੋ ਸਕਦਾ। ਹੁਣ ਕੋਈ ਮੈਡਲ ਨਹੀਂ ਆਉਣ ਵਾਲਾ। ਉਨ੍ਹਾਂ ਕਿਹਾ ਕਿ ਹੁਣ ਕੁਝ ਨਹੀਂ ਹੋ ਸਕਦਾ। ਉਸ ਨੇ ਕਿਹਾ ਕਿ ਰਾਤ ਨੂੰ ਉਸ ਨੇ ਕੁਝ ਖਾਧਾ ਹੋਵੇਗਾ। ਡਾਈਟ ਕਾਰਨ ਉਸ ਦਾ ਭਾਰ 150 ਗ੍ਰਾਮ ਵਧ ਗਿਆ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਤੋਂ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕੋਈ ਹੱਲ ਨਹੀਂ ਹੋ ਸਕਦਾ। ਮਹਾਵੀਰ ਨੇ ਕਿਹਾ ਕਿ ਹੁਣ ਉਹ ਦੁਬਾਰਾ ਕੋਸ਼ਿਸ਼ ਕਰੇਗੀ। ਉਹ 2028 ਲਈ ਕੋਸ਼ਿਸ਼ ਕਰੇਗੀ ਅਤੇ ਫਿਰ ਹੋਰ ਜ਼ੋਰ ਦੇਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਜ਼ਿਆਦਾ ਭਾਰ ਹੋਣ ਤੋਂ ਬਾਅਦ ਅਜਿਹਾ ਹੁੰਦਾ ਹੈ। ਹੁਣ ਕੋਈ ਹੱਲ ਨਹੀਂ ਹੈ। ਵਿਨੇਸ਼ ਫਾਈਨਲ ਤੱਕ ਦੇ ਆਪਣੇ ਸਫਰ ’ਚ ਦੁਨੀਆਂ ਦੀ ਨੰਬਰ ਇੱਕ ਪਹਿਲਵਾਨ ਸੁਸਾਕੋ ਨੂੰ ਹਰਾ ਕੇ ਇੱਥੇ ਪਹੁੰਚੀ। ਹਾਲਾਂਕਿ ਭਾਰਤੀ ਟੀਮ ਨੇ ਅੰਤਰਰਾਸ਼ਟਰੀ ਉਲੰਪਿਕ ਸੰਘ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਪਰ ਨਿਯਮਾਂ ਮੁਤਾਬਕ ਇਸ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾ ਸਕਦਾ ਹੈ। ਵਿਨੇਸ਼ ਜਿੱਤ ਦੇ ਕਰੀਬ ਪਹੁੰਚੀ ਅਤੇ ਮੈਡਲ ਤੋਂ ਦੂਰ ਰਹੀ। ਹੁਣ ਉਨ੍ਹਾਂ ਨੂੰ 4 ਸਾਲ ਫਿਰ ਇੰਤਜ਼ਾਰ ਕਰਨਾ ਪਵੇਗਾ।

Loading