ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਅਮਰੀਕੀ ਰਾਜ ਵੀਓਮਿੰਗ ਵਿੱਚ ਗਵਰਨਰ ਮਾਰਕ ਗੋਰਡਨ ਨੇ ਹਾਊਸ ਬਿੱਲ 32 ੳੁੱਪਰ ਦਸਤਖ਼ਤ ਕਰ ਦਿੱਤੇ ਹਨ ਜੋ ਕਾਨੂੰਨ ਅੰਗਰੇਜ਼ੀ ਨਾ ਬੋਲਣ ਵਾਲੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸ਼ਾਮਤ ਦਾ ਕਾਰਨ ਬਣੇਗਾ। ਇਸ ਕਾਨੂੰਨ ਤਹਿਤ ਪੁਲਿਸ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰਾਂ ਨੂੰ ਜੁਰਮਾਨਾ ਕਰ ਸਕਦੀ ਹੈ ਤੇ ਜੇਲ੍ਹ ਵਿੱਚ ਬੰਦ ਕਰ ਸਕਦੀ ਹੈ। ਵੀਓਮਿੰਗ ਵਿਚ ਕੋਈ ਵੀ ਵਿਅਕਤੀ ਜਿਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਟਰੱਕ ਨਹੀਂ ਚਲਾ ਸਕੇਗਾ। ਸ਼ੁਰੂ ਵਿੱਚ ਅਜਿਹੇ ਡਰਾਈਵਰ ਨੂੰ 1000 ਡਾਲਰ ਜੁਰਮਾਨਾ ਤੇ ਉਸ ਉੱਪਰ ਕਮਰਸ਼ੀਅਲ ਵਾਹਣ ਚਲਾਉਣ ਉੱਪਰ ਤੁਰੰਤ ਪਾਬੰਦੀ ਲਾਈ ਜਾਵੇਗੀ। ਇਹ ਪਾਬੰਦੀ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹ ਅੰਗਰੇਜ਼ੀ ਬੋਲਣ ਵਿੱਚ ਆਪਣੀ ਮੁਹਾਰਤ ਸਿੱਧ ਨਹੀਂ ਕਰ ਦਿੰਦਾ। ਜੇਕਰ ਅਜਿਹਾ ਡਰਾਈਵਰ ਮੁੜ ਕਮਰਸ਼ੀਅਲ ਵਾਹਣ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਉੱਪਰ 1000 ਡਾਲਰ ਦਾ ਹੋਰ ਜੁਰਮਾਨਾ ਲਾਇਆ ਜਾਵੇਗਾ ਤੇ ਉਸ ਨੂੰ 90 ਦਿਨ ਜੇਲ੍ਹ ਵਿੱਚ ਰੱਖਿਆ ਜਾਵੇਗਾ।
![]()
