
ਅੰਮ੍ਰਿਤਸਰ/ਏ.ਟੀ.ਨਿਊਜ਼: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰੇਨਏਅਰ ਏਅਰਲਾਈਨ ਸਪੇਨ ਵਿਖੇ ਨਿਯੁਕਤ ਹੋਣ ਤੋਂ ਬਾਅਦ ਪਾਇਲਟ ਮਨਰਾਜ ਸਿੰਘ ਔਜਲਾ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਗੁਰੂ ਘਰ ਸ਼ੁਕਰਾਨੇ ਲਈ ਪਹੁੰਚੇ ਮਨਰਾਜ ਸਿੰਘ ਔਜਲਾ ਨੂੰ ਪਰਿਵਾਰ ਸਮੇਤ ਸੂਚਨਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਰਬਜੀਤ ਸਿੰਘ, ਰਣਜੀਤ ਸਿੰਘ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ।
ਮਨਰਾਜ ਸਿੰਘ ਨੇ ਦੱਸਿਆ ਕਿ 18 ਸਾਲ ਦੀ ਉਮਰ ਹੁੰਦਿਆਂ ਹੀ ਉਸ ਨੇ ਪਾਇਲਟ ਬਣਨ ਲਈ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ ਜੋ ਤਿੰਨਾਂ ਸਾਲਾਂ ਵਿੱਚ ਪੂਰੀ ਕਰਨ ਤੋਂ ਬਾਅਦ ਹੁਣ ਉਹ ਰੇਨਏਅਰ ਏਅਰਲਾਈਜ ਸਪੇਨ ਵਿੱਚ ਪਹਿਲੇ ਸਿੱਖ ਪਾਇਲਟ ਵਜੋਂ ਨਿਯੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸਪੇਨ ਵਿੱਚ ਰੇਨਏਅਰ ਏਅਰਲਾਈਨ ਵਿੱਚ ਉਹ ਪਹਿਲੇ ਸਿੱਖ ਹਨ, ਜੋ ਪਾਇਲਟ ਵਜੋਂ ਕੰਮ ਕਰਨਗੇ।