ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ 31 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਜਾਰੀ

In ਪੰਜਾਬ
August 29, 2024
ਪਟਿਆਲ਼ਾ, 29 ਅਗਸਤ: ਕਿਸਾਨਾਂ ਵੱਲੋਂ 31 ਅਗਸਤ ਨੂੰ ਬਾਰਡਰਾਂ ਉੱਤੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਕਿਉਂਕਿ ਧਰਨੇ ਦੇ 200 ਦਿਨ ਪੂਰੇ ਹੋ ਰਹੇ ਹਨ। ਕਿਸਾਨਾਂ ਵੱਲੋਂ ਇਸ ਰੈਲੀ ਦੀਆਂ ਸ਼ੰਭੂ ਬਾਰਡਰ ’ਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 31 ਅਗਸਤ ਨੂੰ ਬਾਰਡਰਾਂ ’ਤੇ ਕਿਸਾਨ ਦੋ ਸੌ ਦਿਨਾਂ ਦਾ ਲੇਖਾ ਜੋਖਾ ਕਰਨਗੇ, ਜਿਸ ਦੀਆਂ ਤਿਆਰੀਆਂ ਅੱਜ ਮੀਂਹ ਪੈਂਦੇ ’ਚ ਵੀ ਬੇਰੋਕ ਕੀਤੀਆਂ ਜਾ ਰਹੀਆਂ ਹਨ।

Loading