ਸਾਬਕਾ ਰਾਸ਼ਟਰਪਤੀ ਜੋ ਬਾਇਡਨ ਨੂੰ ਹੋਇਆ ਪ੍ਰੋਸਟੇਟ ਕੈਂਸਰ

In ਅਮਰੀਕਾ
May 21, 2025
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਪ੍ਰੋਸਟੇਟ ਕੈਂਸਰ ਹੋ ਜਾਣ ਦੀ ਖਬਰ ਹੈ। ਉਨਾਂ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬਾਇਡਨ ਦੀ ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨਾਂ ਨੂੰ ਇਕ ਬਹੁਤ ਹੀ ਭਿਆਨਕ ਕਿਸਮ ਦਾ ਪ੍ਰੋਸਟੇਟ ਕੈਂਸਰ ਹੈ ਜੋ ਹੱਡੀਆਂ ਤੱਕ ਫੈਲ ਚੁੱਕਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਈਡਨ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨਾਂ ਨੇ ਕਿਹਾ ਹੈ ਕਿ ਬਾਈਡਨ ਨੂੰ ਪ੍ਰੋਸਟੇਟ ਕੈਂਸਰ ਹੋਣ ਬਾਰੇ ਪਤਾ ਲੱਗਣ 'ਤੇ ਉਨਾਂ ਨੂੰ ਬਹੁਤ ਦੁੱਖ ਹੋਇਆ ਹੈ। ਮੈ ਬਾਈਡਨ ਦੇ ਛੇਤੀ ਸਫਲ ਇਲਾਜ਼ ਦੀ ਆਸ ਕਰਦਾ ਹਾਂ। ਬਾਈਡਨ ਜਨਵਰੀ 2021 ਤੋਂ ਜਨਵਰੀ 2025 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ। ਨਵੰਬਰ 2024 ਦੀਆਂ ਆਮ ਚੋਣ ਮੁਹਿੰਮ ਦੌਰਾਨ ਭੁੱਲ ਜਾਣ ਦੀ ਸਮੱਸਿਆ ਕਾਰਨ ਉਨਾਂ ਨੂੰ ਮੁਕਾਬਲੇ ਵਿਚੋਂ ਹਟਣਾ ਪਿਆ ਸੀ ਤੇ ਉਨਾਂ ਦੀ ਜਗਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੋਣ ਲੜੀ ਸੀ।

Loading