ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ 2029 ਵਿੱਚ ਪਹਿਲੀ ਵਾਰ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਦੀ ਮੇਜ਼ਬਾਨੀ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਵੱਲੋਂ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੇ ਜਾਣ ਨੂੰ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਦੱਸਿਆ ਹੈ। 1985 ਤੋਂ ਹਰ ਦੂਜੇ ਸਾਲ ਕਰਵਾਈਆਂ ਜਾਂਦੀਆਂ ਇਹ ਖੇਡਾਂ ਐਤਕੀਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਕਰਵਾਈਆਂ ਜਾਣਗੀਆਂ। ਅਧਿਕਾਰਤ ਬਿਆਨ ਅਨੁਸਾਰ ਭਾਰਤੀ ਪੁਲਿਸ ਟੁਕੜੀ ਨੇ ਪਹਿਲੀ ਵਾਰ 2007 ’ਚ ਐਡੀਲੇਡ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਵਿੱਚ ਹਿੱਸਾ ਲਿਆ ਸੀ। 2007 ’ਚ ਆਪਣੀ ਹਿੱਸੇਦਾਰੀ ਤੋਂ ਬਾਅਦ ਭਾਰਤੀ ਪੁਲਿਸ ਟੁਕੜੀ ਨੇ ਖੇਡਾਂ ਦੇ ਅੱਠ ਐਡੀਸ਼ਨਾਂ ਵਿੱਚ 1,400 ਤੋਂ ਵੱਧ ਤਗਮੇ ਜਿੱਤੇ ਹਨ। ਇਹ ਖੇਡਾਂ ਪੁਲਿਸ, ਫਾਇਰ ਬ੍ਰਿਗੇਡ, ਐਮਰਜੈਂਸੀ ਅਤੇ ਆਫਤ ਪ੍ਰਬੰਧਨ ਸੇਵਾਵਾਂ ਦੇ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਲਈ ਹਨ।
![]()
