ਸਾਹਿਤਕਾਰ/ਇਤਿਹਾਸਕਾਰ ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਆਪਣੀ ਪੁਸਤਕ ਗੁਰਦੁਆਰਾ ਸਾਹਿਬ ਫਰੀਮੋਂਟ ਵਾਸਤੇ ਭੇਂਟ ਕੀਤੀ

In ਮੁੱਖ ਖ਼ਬਰਾਂ
July 07, 2025

ਫਰੀਮੋਂਟ/ਕੈਲੇਫੋਰਨੀਆ: ਬੀਤੇ ਦਿਨ ਸਾਹਿਤਕਾਰ/ਇਤਿਹਾਸਕਾਰ ਪ੍ਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਆਪਣੀ ਸੱਤਵੀਂ ਪੁਸਤਕ ‘ਚਾਨਣ ਇਤਿਹਾਸ ਦਾ’ ਹਫ਼ਤਾਵਾਰੀ ਦਿਵਾਨ ਵਿੱਚ ਗੁਰਦੁਆਰਾ ਸਾਹਿਬ ਦੀ ਲਾਈਬ੍ਰੇਰੀ ਵਾਸਤੇ ਭੇਂਟ ਕੀਤੀ ਗਈ। ਭਾਈ ਜਸਵਿੰਦਰ ਸਿੰਘ ਜੰਡੀ ਨੇ ਪ੍ਰਵਾਨਾ ਦੀ ਪੁਸਤਕ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਪ੍ਰਵਾਨਾ ਵੱਲੋਂ ਆਪਣੇ ਮਾਣਮੱਤੇ ਵਿਰਸੇ ਅਤੇ ਇਤਿਹਾਸ ’ਤੇ ਰੌਸ਼ਨੀ ਪਾਉਂਦੀ ਪੁਸਤਕ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ, ਜੋ ਕਿ ਪੜਨ ਦੇ ਯੋਗ ਹੈ। ਮੈਂ ਪੁਸਤਕ ਦੀ ਭੇਂਟ ਪ੍ਰਾਪਤ ਕਰਕੇ ਖੁਸ਼ੀ ਮਹਿਸੂਸ ਕੀਤੀ ਹੈ। ਅਰਦਾਸ ਹੈ ਕਿ ਪ੍ਰਵਾਨਾ ਇਸੇ ਤਰ੍ਹਾਂ ਲਿਖਦੇ ਰਹਿਣ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਵਾਨਾ ਨੇ ਕਿਹਾ ਕਿ ਜੇਕਰ ਆਪਣੇ ਮਾਣਮੱਤੇ ਇਤਿਹਾਸ ਨੂੰ ਨਹੀਂ ਜਾਣੋਗੇ ਤਾਂ ਆਪਣੇ ਆਪ ਨੂੰ ਕਿਵੇਂ ਪਛਾਣੋਗੇ? ਇਤਿਹਾਸਕਾਰ ਆਪਣੇ ਫ਼ਰਜ਼ ਨਿਭਾਉਂਦੇ ਹਨ, ਇਤਿਹਾਸ ਜਾਣੂੰ ਕਰਵਾਉਂਦੇ ਹਨ। ਇਤਿਹਾਸਕਾਰ ਦੇ ਫ਼ਰਜ਼ਾਂ ਵਿੱਚ ਸ਼ਾਮਲ ਹੈ ਕਿ ਬੀਤੀਆਂ ਘਟਨਾਵਾਂ ਲੋਕ ਸਮਾਜ ਅਤੇ ਸੱਭਿਆਚਾਰ ਦਾ ਅਧਿਐਨ ਕਰਨ ਤੇ ਲਿਖਣ। ਇਤਿਹਾਸ ਦੇ ਲਿਖਤੀ ਅਤੀਤ ਦੀਆਂ ਘਟਨਾਵਾਂ ਦੀ ਜਾਂਚ ਹੁੰਦੀ ਹੈ। ਇਤਿਹਾਸਕਾਰ ਇਤਿਹਾਸਕ ਸੱਤਾ ਦੀ ਖੋਜ ਕਰਕੇ ਇਤਿਹਾਸਕ ਅੰਕੜਿਆਂ ਦੇ ਵਿਸ਼ਲੇਸ਼ਣ ਕਰਕੇ ਇਤਿਹਾਸਕ ਘਟਨਾਵਾਂ ਦੀ ਵਿਆਖਿਆ ਅਤੇ ਮੁਲਾਕਣ ਕਰਕੇ ਵਰਤਮਾਨ ਲਈ ਪ੍ਰੇਰਨਾ ਨਾਲ ਜੋੜ ਕੇ ਲਿਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਿਵੇਂ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸਮਾਜ ਦੀ ਦੁਰਦਸ਼ਾ ਸੀ। ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਸਮਾਜ ਨੂੰ ਰੂਹਾਨੀਅਤ ਦੀ ਸੋਝੀ ਆਈ। ਜਿਉਣ ਦੀ ਜਾਚ ਆਈ। ਫਿਰ ਸਮਾਜ ਉਪਰ ਸਦੀਵੀ ਕੀ ਅਸਰ ਆਇਆ ਆਦਿ। ਮੈਂ ਇਸ ਪੁਸਤਕ ਵਿੱਚ ਇਤਿਹਾਸਕ ਘਟਨਾਵਾਂ ’ਤੇ ਚਾਨਣ ਪਾਇਆ ਹੈ। ਸੰਖੇਪ ਵਿੱਚ ਲਿਖਿਆ ਹੈ । ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਅੰਤਿਕਾ ਸੁਨੇਹਾ ਹੋਰ ਚਾਨਣ ਪ੍ਰਦਾਨ ਕਰੇ।
ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਭਾਈ ਜਸਦੇਵ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਵਿਸ਼ੇਸ ਸਹਿਯੋਗ ਰਿਹਾ। ਇੱਕ ਯਾਦਗਾਰੀ ਤਸਵੀਰ ਨਾਲ ਸਮਾਗਮ ਸੰਪੰਨ ਹੋਇਆ।

Loading