ਸਿਟੀ ਸੈਕਰਾਮੈਂਟੋ ਲੈਜਿਸ ਲੇਟਿਵ ਦੀ ਮੀਟਿੰਗ

In ਮੁੱਖ ਖ਼ਬਰਾਂ
October 27, 2025

ਸੈਕਰਾਮੈਂਟੋ ਸਿਟੀ ਹਾਲ ਦੀਆਂ ਮੀਟਿੰਗਾਂ ਵਿੱਚ, ਜਿੱਥੇ ਕ੍ਰਿਪਾਨ ਪਾਉਣ ਦੀ ਮਨਾਹੀ ਹੈ, ਭਾਈ ਜਸਜੀਤ ਸਿੰਘ ਸਕੂਲ ਬੋਰਡ ਦੇ ਮੈਂਬਰ ਤੇ ਜੈਕਾਰਾ ਮੂਵਮੈਂਟ ਦੇ ਮਨਦੀਪ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਕ੍ਰਿਪਾਨ ਪਾਉਣ ਦਾ ਮੁੱਦਾ ਚੁੱਕਿਆ ਗਿਆ। ਜਿਥੇ ਇਸ ਮਤੇ ਦੇ ਹੱਕ ਵਿੱਚ ਗੁਰਦੁਆਰਾ ਸਾਹਿਬ ਬਰਾਡਸ਼ਾਹ ਤੋਂ ਵੀ ਸੰਗਤ ਮੈਂਬਰਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਬਹੁਤ ਹੀ ਖੂੁਬਸੁੂਰਤੀ ਨਾਲ ਜਸਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਇਸ ਦੇ ਹੱਕ ਵਿੱਚ ਸਬੂਤ ਦਿੱਤੇ। ਦੂਸਰੀ ਕਮਿਉੂਨਿਟੀ ਦੇ ਵੀ 2 ਮੈਂਬਰਾਂ ਨੇ ਹੱਕ ਵਿੱਚ ਦਲੀਲਾਂ ਦਿਤੀਆਂ। ਇਸ ਤਰ੍ਹਾਂ ਕ੍ਰਿਪਾਨ ਪਾਉਣ ਦਾ ਮੁੱਦਾ ਸਿਟੀ ਸੈਕਰਾਮੈਂਟੋ ਦੀ ਲੈਜਿਸਲੇਟਿਵ ਦੀ ਕਮੇਟੀ ਵਿੱਚ ਬਿਨਾ ਵਿਰੋਧ ਪਾਸ ਹੋ ਗਿਆ ਤੇ ਹੁਣ ਸਾਰੀ ਕੌਂਸਲ ਦੀ ਕਮੇਟੀ ਵਿੱਚ ਇਸ ਕੇਸ ਦੀ ਸੁਣਵਾਈ ਹੋਵੇਗੀ। ਆਸ ਕੀਤੀ ਜਾਂਦੀ ਹੈ ਕਿ ਉਸ ਵਿੱਚ ਵੀ ਇਹ ਪਾਸ ਹੋ ਜਾਵੇਗਾ।

Loading