ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਵਿਭਾਗ ਵੱਲੋਂ ਵੱਡੀ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ

In ਅਮਰੀਕਾ
July 19, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਸੁਪਰੀਮ ਕੋਰਟ ਦੁਆਰਾ ਸੰਘੀ ਏਜੰਸੀਆਂ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀ ਛਾਂਟੀ ਉਪਰ ਰੋਕ ਹਟਾਏ ਜਾਣ ਤੋਂ ਬਾਅਦ ਯੂ. ਐੇਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮੈਨ ਸਰਵਿਸਜ਼ ਨੇ ਵੱਡੀ ਪੱਧਰ ਉੱਪਰ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕਰ ਲਈ ਹੈ। ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਵਿਭਾਗ ਵਿੱਚੋਂ ਪਹਿਲੀ ਅਪ੍ਰੈਲ ਤੋਂ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕੀਤੀ ਗਈ ਸੀ ਤੇ ਟਰੰਪ ਪ੍ਰਸ਼ਾਸਨ ਵੱਲੋਂ ਵਿਭਾਗ ਵਿੱਚ 10000 ਨੌਕਰੀਆਂ ਘਟਾਉਣ ਦੀ ਯੋਜਨਾ ਹੈ। ਸਨ ਫ਼ਰਾਂਸਿਸਕੋ ਦੇ ਯੂ ਐੇਸ ਡਿਸਟ੍ਰਿਕਟ ਜੱਜ ਸੂਸਾਨ ਇਲਸਟੋਨ ਨੇ 22 ਮਈ ਨੂੰ ਮੁਲਾਜ਼ਮਾਂ ਦੀ ਛਾਂਟੀ ਉੱਪਰ ਰੋਕ ਲਾ ਦਿੱਤੀ ਸੀ ਜਦ ਕਿ ਸੁਪਰੀਮ ਕੋਰਟ ਨੇ ਆਪਣੇ 8 ਜੁਲਾਈ ਦੇ ਫ਼ੈਸਲੇ ਵਿੱਚ ਇਹ ਪਾਬੰਦੀ ਹਟਾ ਦਿੱਤੀ ਸੀ ਤੇ ਟਰੰਪ ਪ੍ਰਸ਼ਾਸਨ ਨੂੰ ਨੌਕਰੀਆਂ ਵਿੱਚ ਕਟੌਤੀ ਲਈ ਹਰੀ ਝੰਡੀ ਦੇ ਦਿੱਤੀ ਸੀ।

Loading