ਸਿੰਗਾਪੁਰ ਅਤੇ ਬਰੂਨਈ ਦਾ ਦੌਰਾ ਖਤਮ ਕਰਨ ਤੋਂ ਬਾਅਦ ਪੀਐਮ ਮੋਦੀ ਦਿੱਲੀ ਪਹੁੰਚੇ

In ਮੁੱਖ ਖ਼ਬਰਾਂ
September 06, 2024
ਨਵੀਂ ਦਿੱਲੀ, 6 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਅਤੇ ਬਰੂਨਈ ਦੀ ਆਪਣੀ ਤਿੰਨ ਦਿਨਾਂ ਯਾਤਰਾ ਦੀ ਤੋਂ ਬਾਅਦ ਦਿੱਲੀ ਪਰਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਆਪਣੀ ਸਿੰਗਾਪੁਰ ਫੇਰੀ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ, “ਮੇਰੀ ਸਿੰਗਾਪੁਰ ਫੇਰੀ ਬਹੁਤ ਵਧੀਆ ਰਹੀ ਹੈ। ਇਹ ਨਿਸ਼ਚਿਤ ਤੌਰ ’ਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਲਾਭ ਦੇਵੇਗੀ। ਉਨ੍ਹਾਂ ਦੇ ਪਿਆਰ ਲਈ ਮੈਂ ਸਿੰਗਾਪੁਰ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦਾ ਹਾਂ।”

Loading