
ਵਾਸ਼ਿੰਗਟਨ:
‘ਸਿੱਖ ਅਮੈਰੀਕਨਜ਼ ਫਾਰ ਟਰੰਪ’ ਨਾਂ ਦੇ ਸਮੂਹ ਨੇ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਜਿੱਤ ਦਾ ਢੋਲ ਢਮੱਕੇ ਨਾਲ ਜਸ਼ਨ ਮਨਾਇਆ। ‘ਟਰੰਪ 2024’ ਦੇ ਬੈਨਰ ਚੁੱਕੀ ਸਮੂਹ ਨੇ ਵ੍ਹਾਈਟ ਹਾਊਸ ਦੇ ਬਾਹਰ ਢੋਲ ਦੇ ਡੱਗੇ ’ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸਮੂਹ ਦੇ ਮੈਂਬਰ ਜੱਸੀ ਸਿੰਘ ਨੇ ਕਿਹਾ, ‘‘ਭਾਰਤੀ ਭਾਈਚਾਰਾ, ਪੂਰਾ ਦੱਖਣ ਏਸ਼ਿਆਈ ਭਾਈਚਾਰਾ, ਸਿੱਖ, ਮੁਸਲਮਾਨ, ਹਿੰਦੂ…ਸਾਰੇ ਇਥੇ ਵ੍ਹਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਤਰ ਹੋਏ ਹਨ। ਰਾਸ਼ਟਰਪਤੀ ਟਰੰਪ ਚੋਣ ਜਿੱਤ ਗਏ ਹਨ ਤੇ ਅਸੀਂ ਸਾਰੇ ਢੋਲ ਢਮੱਕੇ ਨਾਲ ਜਿੱਤ ਦਾ ਜਸ਼ਨ ਮਨਾ ਰਹੇ ਹਾਂ।’’