ਯੂਬਾ ਸਿਟੀ (ਕੈਲੀਫੋਰਨੀਆ)/ਏ.ਟੀ.ਨਿਊਜ਼: ਨਵੰਬਰ 1984 ਵਿੱਚ ਹਿੰਦੋਸਤਾਨ ਭਰ ਵਿੱਚ ਜਨੂੰਨੀ ਲੋਕਾਂ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸਿੱਖਾਂ ਦੀ ਕੀਤੀ ਨਸਲਕੁਸ਼ੀ ਨੂੰ ਦੁਨੀਆਂ ਭਰ ਵਿੱਚ ਉਜਾਗਰ ਕਰਨ ਲਈ ਸਿੱਖ ਕੌਮ ਵੱਲੋਂ ਪਿਛਲੇ ਤਿੰਨ ਦਹਾਕਿਆ ਤੋਂ ‘ਬਲੱਡ ਡੋਨੇਸ਼ਨ ਵੱਲੋਂ ਸਿੱਖ ਨੇਸ਼ਨ’ ਮੁਹਿੰਮ ਅਰੰਭ ਕੀਤੀ ਗਈ ਹੈ। ਬੇਸ਼ਕ 1999 ਤੋਂ ਸਰੀ(ਬੀਸੀ) ਕੈਨੇਡਾ ਤੋਂ ਸ਼ੁਰੂ ਹੋਈ ਇਹ ਮੁਹਿੰਮ ਹੁਣ ਕੈਨੇਡਾ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ।
ਪਿਛਲੇ ਦਿਨੀ ਯੂਬਾ ਸਿਟੀ (ਕੈਲੀਫੋਰਨੀਆ) ਵਿਖੇ ਸਿੱਖ ਕੌਮ ਨੇ ਨਾਰਥ ਅਮਰੀਕਾ ਵਿੱਚ ਰਿਕਾਰਡ ਸਥਾਪਤ ਕੀਤਾ ਹੈ। ਪਿਛਲੇ ਸਾਲ ਨਸਲਕੁਸ਼ੀ ਨੂੰ ਯਾਦ ਕਰਦੇ ਹੋਏ ਯੂਬਾ ਸਿਟੀ ਵਿਖੇ 125 ਸਿੱਖਾਂ ਵੱਲੋਂ ਖੁਨਦਾਨ ਕੀਤਾ ਗਿਆ ਸੀ ਪਰ ਇਸ ਸਾਲ 2025 ਵਿੱਚ ਨਾਰਥ ੳਮਰੀਕਾ ਵਿੱਚ ਰਿਕਾਰਡ ਸਥਾਪਤ ਕਰ ਦਿੱਤਾ ਹੈ ਕੇਵਲ 6 ਘੰਟੇ ਦੇ ਸਮੇਂ ਵਿੱਚ 174 ਸਿੱਖ ਵੀਰ ਭੈਣਾ ਨੇ ਖੂਨ
ਦਾਨ ਕਰਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਅਮਰੀਕਾ ਵਿੱਚ ਖੂਨਦਾਨ ਲੈਣ ਵਾਲੀ ਸੰਸਥਾ ਵੈਟਾ ਲੈਂਟ ਵੱਲੋਂ ਕਿਹਾ ਗਿਆ ਕਿ ਇੰਨੇ ਘੱਟ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨ ਦੇਣਾ ਇੱਕ ਰਿਕਾਰਡ ਹੈ। ਵਰਨਣਯੋਗ ਹੈ 200 ਤੋਂ ਵੱਧ ਲੋਕ ਰਜਿਸਟਰਡ ਹੋਏ ਪਰ ਅਤੇ ਅਜੇ ਵੀ ਲਾਈਨਾ ਵਿੱਚ ਸਨ ਪਰ ਖੂਨਦਾਨ ਲੈਣ ਵਾਲੇ ਸਟਾਫ ਨੇ ਸਮਾਂ ਤੇ ਨਰਸਾਂ ਦੀ ਥਕਾਵਟ ਦੇਖ ਕੇ ਬੇਬੱਸੀ ਜਾਹਰ ਕੀਤੀ ਕਿ ਹੋਰ ਖੂਨਦਾਨ ਨਾ ਲੈਣਾ ਸਾਡੀ ਮਜ਼ਬੂਰੀ ਹੈ। ਪਰ ਉਨ੍ਹਾਂ ਦੀ ਮੁਖੀ ਲੂਸੀ ਲਿਲਾਰਡ ਨੇ ਵਾਅਦਾ ਕੀਤਾ ਕਿ ਅਗਲੇ ਸਾਲ ਅਸੀਂ ਪੰਜ ਬੱਸਾਂ ਦਾ ਪ੍ਰਬੰਧ ਕਰਾਂਗੇ। ਇਥੇ ਇਹ ਵੀ ਦੱਸਣ ਯੋਗ ਹੈ ਕਿ 1984 ਵਿੱਚ ਭਾਰਤ ਦੇ ਅਖੌਤੀ ਲੋਕਤੰਤਰ ਦੀਆਂ ਗਲੀਆਂ ਵਿੱਚ ਚਿੱਟੇ ਦਿਨ 30,000 ਤੋਂ ਵੱਧ ਸਿੱਖਾਂ ਦੇ ਭਿਆਨਕ ਕਤਲੇਆਮ ਲਈ ਜ਼ਿੰਮੇਵਾਰ ਤਾਕਤਾਂ ਨੂੰ ਬੇਨਕਾਬ ਕਰਨ ਲਈ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਵਲੋਂ ਉੱਠਾਈ ਇਹ ਆਵਾਜ਼ ਗੁਰੂੁ ਨਾਨਕ ਪਾਤਸ਼ਾਹ ਵੱਲੋਂ ਐਮਨਾਬਾਦ ਦੀ ਧਰਤੀ ਉੱਪਰ ਦਿੱਤੇ ਸੁਨੇਹੇ ’ਤੇ ਪਹਿਰਾ ਦੇ ਰਹੀ ਹੈ। ਦੁਨੀਆਂ ਭਰ ਵਿੱਚ ਵੱਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ਼ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਅਤੇ ਜ਼ਾਬਰ ਭਾਵੇਂ ਕਿੰਨਾਂ ਵੀ ਤਾਕਤਵਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ।
![]()
